Breaking News
Home / ਕੈਨੇਡਾ / ਵਤਨੋਂ ਦੂਰ ਵੱਲੋਂ ਕਰਵਾਇਆ ਤੀਆਂ ਦਾ ਮੇਲਾ ਫੁੱਲ ਭਰਿਆ

ਵਤਨੋਂ ਦੂਰ ਵੱਲੋਂ ਕਰਵਾਇਆ ਤੀਆਂ ਦਾ ਮੇਲਾ ਫੁੱਲ ਭਰਿਆ

teean photo copy copyਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਅਤੇ ਗੁਰਲੇਜ਼ ਅਖ਼ਤਰ ਨੇ ਲਾਈਆਂ ਰੌਣਕਾਂ
ਟੋਰਾਂਟੋ/ਹਰਜੀਤ ਸਿੰਘ ਬਾਜਵਾ
ਵਤਨੋਂ ਦੂਰ ਮੀਡੀਆ ਗਰੁੱਪ ਵੱਲੋਂ ਬਰੈਂਪਟਨ ਦੇ ਪਾਵਰੇਡ ਸੈਂਟਰ ਵਿੱਚ 13ਵਾਂ ਸਲਾਨਾਂ ਤੀਆਂ ਦਾ ਮੇਲਾ ਕਰਵਾਇਆ ਗਿਆ। ਜਿਸ ਵਿੱਚ ਖਾਸ ਗੱਲ ਇਹ ਰਹੀ ਕਿ ਮੇਲੇ ਦੀਆਂ ਟਿਕਟਾਂ ਕਈ ਦਿਨ ਪਹਿਲਾਂ ਹੀ ਮੁੱਕਣ ਕਾਰਨ ਬਹੁਤੀਆਂ ਬੀਬੀਆਂ ਨੂੰ ਇਸ ਮੇਲੇ ਵਿੱਚ ਜਾਣਾਂ ਹੀ ਨਸੀਬ ਨਾਂ ਹੋਇਆ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ, ਸੋਨੀਆ ਸਿੱਧੂ, ਰੂਬੀ ਸਹੋਤਾ, ਰਾਜ ਗਰੇਵਾਲ, ਵਿਧਾਇਕਾ ਹਰਿਦਰ ਮੱਲ੍ਹੀ, ਟੋਰਾਂਟੋ ਤੋਂ ਭਾਰਤੀ ਕੌਂਸਲ ਜਨਰਲ  ਦਿਨੇਸ਼ ਭਾਟੀਆ, ਟੈਲੀਟਾਈਮ ਦੇ ਜਸਵੰਤ ਦਾਸ, ਟੋਨੀ ਭੰਗੂ, ਦੇਵ  ਮਾਂਗਟ, ਤਲਵਿੰਦਰ ਕੌਰ ਨਿੱਝਰ, ਫਾਲਕਨ ਮੋਟਰਜ਼ ਐਕਸਪ੍ਰੈਸ ਦੇ ਐਂਡੀ ਗਰੇਵਾਲ, ਹਰਵਿੰਦਰ ਸਿੰਘ ਬਾਸੀ, ਸੁੱਖਾ ਬਾਸੀ ਆਦਿ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਤੀਆਂ ਦੇ ਮੇਲੇ ਨੇ ਐਸਾ ਮੀਲ ਪੱਥਰ ਸਾਬਤ ਕਰ ਦਿੱਤਾ ਕਿ ਨਿਰੋਲ ਬੀਬੀਆਂ ਅਤੇ ਭੈਣਾਂ ਦੇ ਇਸ ਮੇਲੇ ਦੇ ਆਨੰਦ ਨੂੰ ਉੱਥੇ ਪਹੁੰਚੀ ਹਰ ਔਰਤ ਨੇ ਆਪੋ ਆਪਣੇ ਢੰਗ ਨਾਲ ਮਾਣਿਆ ਇਸ ਮੌਕੇ ਸਟੇਜ ਦੀ ਕਾਰਵਾਈ ਸੁੱਖੀ ਨਿੱਝਰ, ਸਤਿੰਦਰਪਾਲ ਸਿੰਘ ਸਿੱਧਵਾਂ ਆਦਿ ਨੇ ਨਿਭਾਈ ਜਦੋਂ ਕਿ ਸ਼ੁਰੂਆਤ ਨਿਮਰਤ ਖਹਿਰਾ ਅਤੇ ਸੁਪਰੀਨਾਂ ਸਿੰਘ ਨੇ ਧਾਰਮਿਕ ਸ਼ਬਦ ਨਾਲ ਕੀਤੀ।
ਉਪਰੰਤ ਗੁਰੁ ਰੰਧਾਵਾ ਜਦੋਂ ਸਟੇਜ ਤੇ ਆਇਆ ਤਾਂ ਉਹ ਸੱਚਮੁੱਚ ਇੰਝ ਲੱਗ ਰਿਹਾ ਸੀ ਜਿਵੇ ਰਬੜ ਦਾ ਬਾਵਾ ਨੱਚ ਰਿਹਾ ਹੋਏ ਉਸਦੇ ਹਰ ਅੰਦਾਜ਼ ਨੂੰ ਵੱਡੀ ਭੀੜ ਵੱਲੋਂ ਕਾਫੀ ਸਲਾਹਿਆ ਗਿਆ ਅਤੇ ਉਸਦੇ ਗੀਤਾਂ ਨੂੰ ਧਿਆਨ ਨਾਲ ਸੁਣਿਆ ਵੀ।
ਇਸ ਤੋਂ ਬਾਅਦ ਪੰਜਾਬ ਦੀ ਉੱਘੀ ਗਾਇਕਾ ਗੁਰਲੇਜ਼ ਅਖ਼ਤਰ ਜਦੋਂ ਭੰਬੀਰੀ ਵਾਂਗ ਘੁੰਮਦੀ ਸਟੇਜ ‘ਤੇ ਨੱਚੀ ਤਾਂ ਬੀਬੀਆਂ ਨੇ ਸਾਹ ਰੋਕ ਕੇ ਉਸਦੀ ਹਰ ਅਦਾ ਨੂੰ ਮਾਣਿਆ ਰੌਸ਼ਨ ਪਿੰਸ, ਕੁਲਵਿੰਦਰ ਬਿੱਲਾ ਜਦੋਂ ਭਾਰੀ ਮੰਗ ਤੇ ਸਟੇਜ ‘ਤੇ ਆਏ ਤਾਂ ਆਪੋ ਆਪਣੇ ਅੰਦਾਜ਼ ਵਿੱਚ ਦੋਵਾਂ ਨੇ ਹਾਜ਼ਰੀਨ ਨੂੰ ਕੀਲ ਕੇ ਰੱਖ ਦਿੱਤਾ, ਕੁਲਵਿੰਦਰ ਬਿੱਲਾ ਨੇ ‘ਅੱਖ ਭੂਆ ਤੋਂ ਬਚਾ ਕੇ’ ਸਮੇਤ ਕਈ ਹੋਰ ਗੀਤ ਵੀ ਗਾਏ ਪਰ ਜਦੋਂ ਗਿੱਪੀ ਗਰੇਵਾਲ ਸਟੇਜ ‘ਤੇ ਆਇਆ ਤਾਂ ਉਸਦਾ ਸੁਆਗਤ ਔਰਤਾਂ ਅਤੇ ਕੁੜੀਆਂ-ਚਿੜੀਆਂ ਦੀਆਂ ਤਾੜੀਆਂ, ਚੀਕਾਂ ਅਤੇ ਕਿਲਕਾਰੀਆਂ ਨਾਲ ਖੁਸ਼ੀ ਭਰੇ ਅੰਦਾਜ਼ ਵਿੱਚ ਹੋਇਆ ਉਸਨੇ ਆਉਂਦਿਆਂ ਹੀ ਕੱਢੇਂ ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ‘ਤੇ ਪਾ ਦੇ ਮੋਰਨੀ’ ਗੀਤ ਨਾਲ ਸ਼ਰੂਆਤ ਕਰਕੇ ਆਪਣੀਆਂ ਕਈ ਫਿਲਮਾਂ ਦੇ ਗੀਤ ਅਤੇ ਕੁਝ ਨਵੇਂ ਗੀਤ ਗਾ ਕੇ ਮੇਲਾ ਹੀ ਲੁੱਟ ਲਿਆ ਉਸ ਦੁਆਰਾ ਇੱਕ ਫਿਲਮ ਵਿੱਚ ਗਾਇਆ ਗੀਤ ਤੈਨੂੰ ਸੋਹਣੀਏ ਫੀਮ ਦੇ ਵਰਗੀ ਨੂੰ ਰੱਖੂੰ ਚਾਂਦੀ ਦੀ ਡੱਬੀ ਦੇ ਵਿੱਚ ਪਾ ਕੇ ਬਾਰ-ਬਾਰ ਸੁਣਿਆ ਗਿਆ।
ਇਸ ਮੇਲੇ ਦੌਰਾਨ ਕੁਲਵਿੰਦਰ ਕੈਲੀ ਅਤੇ ਸਾਥੀ ਕਲਾਕਾਰ ਨੇ ਵੀ ਚੰਗੀਆਂ ਰੌਣਕਾਂ ਲਾਈਆਂ। ਸਮਾਗਮ ਦੌਰਾਨ ਇੱਕ ਗੱਲ ਹੋਰ ਵੇਖੀ ਗਈ ਕਿ ਸੈਲਫੀ ਦਾ ਜੋ ਰਿਵਾਜ਼ ਦਿਨੋ-ਦਿਨ ਵਧ ਰਿਹਾ ਹੈ ਦੇ ਕਾਰਨ ਗਾਇਕ ਅਤੇ ਦਰਸ਼ਕਾਂ ਦਾ ਫੋਟੋਆਂ ਖਿੱਚਣ-ਖਿਚਵਾਣ ਦਾ ਰੁਝਾਨ ਜ਼ਿਆਦਾ ਰਿਹਾ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …