11.9 C
Toronto
Wednesday, October 15, 2025
spot_img
Homeਕੈਨੇਡਾਬੀਬੀਆਂ ਲਈ ਮੁਫਤ ਮੇਲਾ 22 ਮਈ ਨੂੰ

ਬੀਬੀਆਂ ਲਈ ਮੁਫਤ ਮੇਲਾ 22 ਮਈ ਨੂੰ

logo-2-1-300x105-3-300x105ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਰੇਡੀਓ ਸਾਊਥ ਏਸ਼ੀਅਨ ਵਾਈਸ ਦੇ ਸੰਚਾਲਕ ਕੁਲਵਿੰਦਰ ਸਿੰਘ ਛੀਨਾਂ ਅਤੇ ਟੋਰਾਂਟੋਂ ਟਰੱਕ ਡਰਾਇਵਿੰਗ ਸਕੂਲ ਦੇ ਸੰਚਾਲਕ ਜਸਵਿੰਦਰ ਸਿੰਘ ਵੜੈਚ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਮੇਲਾ ਬੀਬੀਆਂ ਦਾ 22 ਮਈ ਐਤਵਾਰ ਨੂੰ ਟੋਰਾਂਟੋ ਵਿਖੇ ਸਟੀਲ ਐਂਡ ਐਲਬੀਅਨ ਰੋਡ (225 ਕਲੇਅਰਪੋਰਟ ਕਰੈਂਜੈਂਟ ਟੋਰਾਂਟੋ) ਵਿਖੇ ਕਰਵਾਇਆ ਜਾ ਰਿਹਾ ਹੈ ਕੁਲਵਿੰਦਰ ਸਿੰਘ ਛੀਨਾਂ ਦੁਆਰਾ ਭੇਜੀ ਜਾਣਕਾਰੀ ਅਨੁਸਾਰ ਬਿਲਕੁਲ ਮੁਫਤ ਰੱਖੇ ਗਏ ਇਸ ਮੇਲੇ ਵਿੱਚ ਜਿੱਥੇ ਚਾਹ ਪਾਣੀ ਦਾ ਪ੍ਰਬੰਧ ਹੋਵੇਗਾ ਉੱਥੇ ਹੀ ਮੁਫਤ ਖਾਣੇ ਦਾ ਵੀ ਪ੍ਰਬੰਧ ਹੋਵੇਗਾ ਅਤੇ ਇਸ ਮੌਕੇ, ਬੀਬੀਆਂ ਦਾ ਗਿੱਧਾ ਭੰਗੜਾ, ਬੋਲੀਆਂ, ਸਿੱਠਣੀਆਂ ਜਾਗੋ ਆਦਿ ਤੋਂ ਇਲਾਵਾ ਰਾਜ ਘੁੰਮਣ ਅਤੇ ਕਿਰਨਦੀਪ ਭੁੱਲਰ ਵੱਲੋਂ ਗਾਇਕੀ ਵੀ ਪੇਸ਼ ਕੀਤੀ ਜਾਵੇਗੀ ਦੂਜਾ ਇਹ ਕਿ ਉੱਥੇ ਪਹੁੰਚਣ ਵਾਲੀਆਂ ਮਾਤਾਵਾਂ ਵਿੱਚੋਂ ਸਭ ਤੋਂ ਵੱਡੀ ਉਮਰ ਦੀ ਮਾਤਾ (ਸਬੂਤ ਵੇਖ ਕੇ) ਦਾ ਗੋਲਡ ਮੈਡਲ ਨਾਲ ਸਨਮਾਨ ਵੀ ਕੀਤਾ ਜਾਵੇਗਾ।

RELATED ARTICLES

ਗ਼ਜ਼ਲ

POPULAR POSTS