-1.9 C
Toronto
Thursday, December 4, 2025
spot_img
Homeਕੈਨੇਡਾਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ

ਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਫਰੈਂਡਜ਼ ਕਲੱਬ ਅਤੇ ਪਰਵਾਸੀ ਪੰਜਾਬੀ ਪੈਨਸ਼ਨਰਜ਼ ਐਸੋਸ਼ੀਏਸ਼ਨ ਵੱਲੋਂ ਸਾਂਝੇ ਤੌਰ ‘ਤੇ ਮੱਲ ਸਿੰਘ ਬਾਸੀ ਦੀ ਅਗਵਾਈ ਹੇਠ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਜਿਕ ਸਮਾਗਮ ਬਰੈਂਪਟਨ ਵਿਖੇ ਮਰੋਕ ਲਾਅ ਆਫਿਸ ਅੰਦਰ ਬਣੇ ਪੰਜਾਬੀ ਭਵਨ ਵਿੱਚ ਕਰਵਾਇਆ ਗਿਆ। ਜਿਸ ਵਿੱਚ ਓਨਟਾਰੀਓ ਵਿਧਾਨ ਸਭਾ ਦੀ ਡਿਪਟੀ ਲੀਡਰ ਡਾ. ਸਾਰਾ ਕੰਗ ਅਤੇ 85 ਸਾਲ ਦੀ ਮਾਤਾ ਜਸਵੰਤ ਕੌਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹੀਦੀ ‘ਤੇ ਗੱਲਬਾਤ ਵੀ ਹੋਈ ਜਿੱਥੇ ਬੋਲਦਿਆਂ ਮਕਸੂਦ ਚੌਧਰੀ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਇਕੱਲੇ ਭਾਰਤ ਦਾ ਹੀ ਨਹੀ ਉਹ ਪਾਕਿਸਤਾਨੀ ਲੋਕਾਂ ਦਾ ਵੀ ਸ਼ਹੀਦ ਹੈ ਅਤੇ ਪਾਕਿਸਤਾਨੀ ਪੰਜਾਬੀ ਸ਼ਹੀਦ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੇ ਹਨ। ਸਮਾਗਮ ਦੌਰਾਨ ਬੋਲਦਿਆਂ ਹੋਰ ਬੁਲਾਰਿਆਂ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸਜਦਾ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖਦਿਆਂ ਸ਼ਰਧਾਂਜ਼ਲੀ ਵੀ ਭੇਟ ਕੀਤੀ ਗਈ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ ਇਨਕਲਾਬੀ ਗੀਤਾਂ ਅਤੇ ਕਵਿਤਾਵਾਂ ਨਾਲ ਹਾਜ਼ਰੀ ਵੀ ਲੁਆਈ ਗਈ। ਸਮਾਗਮ ਦੌਰਾਨ ਨਰਿੰਦਰਜੀਤ ਸਿੰਘ ਮੱਟੂ, ਸਤਪਾਲ ਸਿੰਘ ਜੌਹਲ, ਹਰਭਜਨ ਸਿੰਘ ਨਗਲੀਆ, ਰਣਦੀਪ ਸੰਧੂ, ਜਸਜੀਤ ਸਿੰਘ ਸਾਚਾ, ਮੇਜਰ ਸਿੰਘ ਨਾਗਰਾ, ਸੀਨੀਅਰਜ਼ ਕਲੱਬਾਂ ਤੋਂ ਜੰਗੀਰ ਸਿੰਘ ਸੈਂਹਲੀ, ਕੈਪਟਨ ਕੁਲਵੰਤ ਸਿੰਘ ਬੱਲ, ਅਵਤਾਰ ਸਿੰਘ ਧਾਰਨੀ, ਬਲਬੀਰ ਸਿੰਘ ਸੰਧੂ, ਨਵ ਭੱਟੀ, ਵਕੀਲ ਵਿਪਨਦੀਪ ਸਿੰਘ ਮਰੋਕ, ਅਨੁਰਾਗ ਸ੍ਰੀਵਾਸਤਵ, ਹਰਚੰਦ ਸਿੰਘ ਬਾਸੀ, ਰੁਪਿੰਦਰ ਢਿੱਲੋਂ, ਬਰਜਿੰਦਰ ਸਿੰਘ ਸਰਪੰਚ, ਸੰਜੀਵ ਸਹਿਗਲ, ਰੌਕੀ ਮਲਹੋਤਰਾ, ਮਕਸੂਦ ਚੌਧਰੀ, ਡਾ. ਗਿਆਨ ਸਿੰਘ ਘਈ, ਪ੍ਰੀਤਮ ਸਿੰਘ ਨੂਰਪੁਰ ਬੇਦੀ ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ।

 

RELATED ARTICLES
POPULAR POSTS