ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ ਕੈਨੇਡਾ ਦੇ ਸ਼ਹਿਰ ਮਿਸੀਸਾਗਾ (ਓਨਟਾਰੀਓ) ਵਿੱਚ ਸਾਲ 2018 ਦਾ ਕੈਲੰਡਰ ਰਿਲੀਜ਼ ਕੀਤਾ ਗਿਆ।
ਕੈਲੰਡਰ ਰਿਲੀਜ਼ ਕਰਨ ਦੀ ਰਸਮ ਦਰਬਾਰ ਸਾਹਿਬ ਦੇ ਗਰੰਥੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਤੋਂ ਬਿਨਾਂ ਹੋਰ ਵੀ ਕਾਫੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ ਜਿਨ੍ਹਾਂ ਵੀ ਬੀਬੀਆਂ ਵੀ ਸ਼ਾਮਲ ਸਨ।
ਇਸ ਕੈਲੰਡਰ ਵਿੱਚ ਮਹੀਨਾਵਾਰ ਦਿਨ-ਤਿਉਹਾਰਾਂ ਤੋਂ ਬਿਨਾਂ ਭਗਤ ਨਾਮਦੇਵ ਜੀ ਦਾ ਜੀਵਣ-ਬਿਉਰਾ ਅਤੇ ਉਹਨਾਂ ਦੀ ਯਾਦ ਵਿੱਚ ਬਣੇ ਗੁਰਦੁਆਰਿਆਂ ਦਾ ਵਰਣਨ ਹੈ। ਮਹਾਂਰਾਸ਼ਟਰ ਵਿੱਚ ਪੈਦਾ ਹੋਏ ਭਗਤ ਜੀ ਨੇ ਆਪਣਾ ਪਿਛਲਾ ਸਮਾਂ ਪੰਜਾਬ ਦੇ ਘੁਮਾਣ ਕਸਬੇ ਵਿੱਚ ਗੁਜਾਰਿਆ ਸੀ।
ਭਗਤ ਨਾਮ ਦੇਵ ਜੀ ਭਗਤੀ ਸੁਧਾਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਬ੍ਰਾਹਮਣਵਾਦ, ਪਾਖੰਡਵਾਦ ਅਤੇ ਕਥਿਤ ਉਚੀਆਂ ਜਾਤਾਂ ਵਲੋਂ ਦੱਬੇ ਕੁਚਲੇ ਲੋਕਾਂ ਤੇ ਕੀਤੇ ਜਾ ਰਹੇ ਜ਼ੁਲਮ ਵਿਰੁੱਧ ਆਵਾਜ਼ ਉਠਾਈ ਸੀ। ਜਿਸ ਕਾਰਣ ਉਹਨਾਂ ਨੂੰ ਤਸੱਦਦ ਵੀ ਸਹਿਣਾ ਪਿਆ ਸੀ ਪਰ ਉਹ ਆਪਣੀ ਵਿਚਾਰਧਾਰਾ ਤੇ ਅਟੱਲ ਰਹੇ। ਇਸ ਕੈਲੰਡਰ ਵਿੱਚ ਆਰਗੇਨਾਈਜੇਸ਼ਨ ਵਲੋਂ ਪਿਛਲੇ ਸਾਲ ਕੀਤੇ ਪ੍ਰੋਗਰਾਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪ੍ਰਬੰਧਕਾਂ ਵਲੋਂ ਸਮੂਹ ਪਰਿਵਾਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਰਿਵਾਰ ਇਸ ਸੰਸਥਾ ਦੇ ਮੈਂਬਰ ਬਣਨ ਤਾ ਕਿ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੋ ਸਕੇ ਅਤੇ ਹੋਰ ਜ਼ਿਆਦਾ ਪ੍ਰੋਗਰਾਮ ਕੀਤੇ ਜਾ ਸਕਣ।
ਮੈਂਬਰ ਬਣਨ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਭੁਪਿੰਦਰ ਸਿੰਘ ਰਤਨ 647-704-1455 ਜਾਂ ਨਵਦੀਪ ਟਿਵਾਣਾ 416-823-9472 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …