ਮਿਸੀਸਾਗਾ/ ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ‘ਤੇ ਕਪੂਰਥਲਾ ਜ਼ਿਲ੍ਹੇ ਦੇ ਮੂਲ ਵਾਸੀਆਂ ਨੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਤੋਂ ਵਧਾਈ ਸੰਦੇਸ਼ ਭੇਜਿਆ ਗਿਆ। ਇਸ ਮੌਕੇ ‘ਤੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਓਨਟਾਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਸਾਬਕਾ ਜਨਰਲ ਸਕੱਤਰ ਹਰਭਜਨ ਸਿੰਘ ਨੰਗਲੀਆ ਨੇ ਪ੍ਰਮੁੱਖ ਤੌਰ ‘ਤੇ ਵਧਾਈ ਸੰਦੇਸ਼ ਭੇਜਿਆ।
ਇਸ ਮੌਕੇ ‘ਤੇ ਸੰਬੋਧਨ ਕਰਨ ਵਾਲੇ ਲੋਕਾਂ ‘ਚ ਕੈਪਟਨ ਕੁਲਵੰਤ ਸਿੰਘ ਬੱਲ, ਆਪ ਦੇ ਅਨੁਰਾਗ ਸ੍ਰੀਵਾਸਤਵ, ਹਰਪ੍ਰੀਤ ਸਿੰਘ ਖੋਸਾ, ਵਿਕਰਮ ਸਿੰਗਲਾ, ਡਿਕਸੀ ਦੇ ਸਾਬਕਾ ਪ੍ਰਧਾਨ ਜਸਜੀਤ ਭੁੱਲਰ, ਡਬਲਿਊ.ਐਸ.ਓ. ਦੇ ਸਾਬਕਾ ਪ੍ਰਧਾਨ ਇੰਦਰਜੀਤ ਬੱਲ ਵੀ ਸ਼ਾਮਲ ਹਨ। ਉਧਰ ਮੱਲ ਸਿੰਘ ਬਾਸੀ ਨੇ ਧੰਨਵਾਦ ਦਾ ਮਤਾ ਰੱਖਿਆ। ਇਸ ਮੌਕੇ ‘ਤੇ ਜਿਨ੍ਹਾਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿਚ ਨਰਿੰਦਰਜੀਤ ਸਿੰਘ ਮੱਟੂ ਅਤੇ ਬਲਬੀਰ ਸਿੰਘ ਬਾਬਰਾ ਵੀ ਸ਼ਾਮਲ ਸਨ। ਇਸ ਮੌਕੇ ‘ਤੇ ਹਾਜ਼ਰ ਲੋਕਾਂ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਐਸੋਸੀਏਸ਼ਨ ਆਫ ਕੈਨੇਫਾ ਦੇ ਪ੍ਰਧਾਨ ਭੁਪਿੰਦਰ ਸਿੰਘ ਮੁਲਤਾਨੀ ਅਤੇ ਬੋਰਡ ਦੇ ਸਾਰੇ ਡਾਇਰੈਕਟਰ, ਕਮਲਜੀਤ ਸਿੰਘ ਸਿੱਧੂ, ਗੁਰਦੀਪ ਮਾਂਗਟ, ਡਾ. ਗੁਰਦੀਸ਼ ਗਰੇਵਾਲ, ਜਸਵਿੰਦਰ ਤੱਗੜ, ਜਰਨੈਲ ਸਿੰਘ ਢਿੱਲੋਂ, ਸੁਖਦੇਵ ਭੰਡਾਲ, ਨਛੱਤਰ ਸਿੰਘ ਚੌਹਾਨ ਅਤੇ ਸ਼ੇਰਦਿਲਜੀਤ ਸਿੰਘ ਢਿੱਲੋਂ ਵੀ ਸ਼ਾਮਲ ਹਨ।
ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਚੁਣੇ ਜਾਣ ‘ਤੇ ਕੈਨੇਡਾ ਤੋਂ ਵਧਾਈ
RELATED ARTICLES

