-4.7 C
Toronto
Wednesday, December 3, 2025
spot_img
Homeਕੈਨੇਡਾਕਾਮਰੇਡ ਮੰਗਤ ਰਾਮ ਪਾਸਲਾ ਨਾਲ ਮਿਲਣੀ

ਕਾਮਰੇਡ ਮੰਗਤ ਰਾਮ ਪਾਸਲਾ ਨਾਲ ਮਿਲਣੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪੰਜਾਬ ਦੀਆਂ ਅਗਾਂਹਵਧੂ ਸਫਾਂ ਵਿਚ ਜਾਣੇ ਪਹਿਚਾਣੇ, ਦੇਸ਼ ਭਗਤ ਯਾਦਗਾਰ ਹਾਲ ਦੇ ਟਰੱਸਟੀ ਅਤੇ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਅੱਜ ਕੱਲ ਕੈਨੇਡਾ ਵਿਚ ਆਏ ਹੋਏ ਹਨ। ਉਹ 16 ਫਰਵਰੀ 2020, ਦਿਨ ਐਤਵਾਰ ਨੂੰ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਜੋ 21 ਕਵੈਂਟਰੀ ਰੋਡ, ਬਰੈਂਪਟਨ ਵਿਖੇ ਸਥਿਤ ਹੈ, ਵਿਚ ਦੁਪਿਹਰ 2 ਤੋਂ 4 ਵਜੇ ਤੱਕ ਸਰੋਤਿਆਂ ਦੇ ਰੂਬਰੂ ਹੋਣਗੇ। ਇਸ ਸਮੇਂ ਉਹ ਪੰਜਾਬ ਅਤੇ ਖੱਬੇ ਪੱਖੀ ਲਹਿਰਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ। ਬਹੁਤ ਸਾਰੇ ਪੰਜਾਬੀ ਭਾਵੇਂ ਉਹ ਕੈਨੇਡਾ ਦੇ ਪੱਕੇ ਨਿਵਾਸੀ ਤੇ ਨਾਗਰਿਕ ਹੋ ਗਏ ਹਨ, ਪਰ ਫਿਰ ਵੀ ਪੰਜਾਬ ਬਾਰੇ ਹਮੇਸ਼ਾ ਸੋਚਦੇ ਰਹਿੰਦੇ ਹਨ। ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਪੰਜਾਬੀਆਂ ਲਈ ਇਹ ਪੰਜਾਬ ਦੀ ਮੌਜੂਦਾ ਹਾਲਤ ਬਾਰੇ ਗੱਲਬਾਤ ਕਰਨ ਦਾ ਵਧੀਆ ਮੌਕਾ ਹੋਵੇਗਾ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਹਰਬੰਸ ਮੱਲ੍ਹੀ (416 418 6220) ਜਾਂ ਹਰਿੰਦਰ ਹੁੰਦਲ (647 818 6880) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS