Breaking News
Home / ਕੈਨੇਡਾ / ਸਰਹੱਦ ‘ਤੇ ਸਕਰੀਨਿੰਗ ਲਈ ਵਰਤੇ ਜਾਣਗੇ ਸਖ਼ਤ ਨਿਯਮ : ਜਸਟਿਨ ਟਰੂਡੋ

ਸਰਹੱਦ ‘ਤੇ ਸਕਰੀਨਿੰਗ ਲਈ ਵਰਤੇ ਜਾਣਗੇ ਸਖ਼ਤ ਨਿਯਮ : ਜਸਟਿਨ ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਨਿਯੰਤਰਣ ਵਿਚ ਰਖਣ ਲਈ ਕੈਨੇਡਾ ਸਖਤ ਸਕਰੀਨਿੰਗ ਮਾਪਦੰਡ ਅਪਨਾਵੇਗਾ।ઠ
ਅਗਲੇ ਹਫਤੇ ਗੈਰ ਜਰੂਰੀ ਆਵਾਜਾਈ ਸਬੰਧੀ ਪਾਬੰਦੀ ਖਤਮ ਹੋਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੀ ਕੈਨੇਡਾ ਅਮਰੀਕੀ ਸਰਹੱਦ ਨੂੰ ਖੋਲ੍ਹ ਦਿੱਤਾ ਜਾਵੇਗਾ ਇਸ ਬਾਰੇ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਆਖਿਆ। ਟਰੂਡੋ ਨੇ ਆਖਿਆ ਕਿ ਫੈਡਰਲ ਸਰਕਾਰ ਕਰਾਸ ਬਾਰਡਰ ਟਰੈਫਿਕ ਵਿਚ ਹੋਣ ਵਾਲੇ ਵਾਧੇ ਨੂੰ ਲੈ ਕੇ ਲੋੜੋਂ ਵਧ ਚੌਕਸੀ ਤੋਂ ਕੰਮ ਲੈ ਰਹੀ ਹੈ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਦੋਵਾਂ ਦੇਸਾਂ ਵਿਚ ਕਾਰੋਬਾਰ ਮੁੜ ਖੁਲ੍ਹ ਰਹੇ ਹਨ ਤੇ ਹੋਰਨਾਂ ਪਾਬੰਦੀਆਂ ਵਿਚ ਵੀ ਢਿਲ ਦਿੱਤੀ ਜਾ ਰਹੀ ਹੈ। ਕੁਝ ਪ੍ਰੋਵਿੰਸੀਅਲ ਪ੍ਰੀਮੀਅਰਜ, ਜਿਨ੍ਹਾਂ ਵਿਚ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੀ ਸਾਮਲ ਹਨ, ਨੇ ਆਖਿਆ ਕਿ ਉਹ ਵਾਇਰਸ ਫੈਲਣ ਦੇ ਡਰ ਤੋਂ ਅਮਰੀਕੀ ਵਿਜਿਟਰਸ ਨੂੰ ਇਧਰ ਨਹੀਂ ਆਉਣ ਦੇਣਾ ਚਾਹੁੰਦੀ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਬਾਰਡਰ ਤੋਂ ਪਾਰ ਕਰੋਨਾ ਵਾਇਰਸ ਦਾ ਕਾਫੀ ਜੋਰ ਦਸਿਆ ਜਾਂਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …