ਬਰੈਂਪਟਨ : ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਇਕ ਸਫਲ ਫੰਡ ਰੇਜਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਬਰੈਂਪਟਨ ਸੈਂਟਰ ਦੇ ਇਸ ਫੰਡ ਰੇਜਿੰਗ ਸਮਾਗਮ ਦਾ ਆਯੋਜਨ ਸਪੇਰਾਨਾਜ਼ਾ ਬੈਂਕੁਇਟ ਹਾਲ ਵਿਚ ਕੀਤਾ ਗਿਆ। ਜਿਸ ਵਿਚ ਕੈਬਨਿਟ ਮੰਤਰੀ ਨਵਦੀਪ ਬੈਂਸ ਸਮੇਤ ਬਰੈਂਪਟਨ ਦੇ ਹੋਰ ਐਮ ਪੀਜ਼ ਦਾ ਜਿੱਥੇ ਧੰਨਵਾਦ ਕੀਤਾ ਗਿਆ, ਉਥੇ ਐਮ ਪੀ ਪੀ, ਸਿਟੀ ਕੌਂਸਲਰ ਅਤੇ ਮੇਅਰ ਲਿੰਡਾ ਜੈਫਰੀ ਦਾ ਵੀ ਵਿਸ਼ੇਸ਼ ਸ਼ੁਕਰਾਨਾ ਕੀਤਾ ਗਿਆ। ਸਾਰੇ ਕੈਨੇਡਾ ਦੀ ਬਿਹਤਰੀ ਲਈ ਅਤੇ ਕੈਨੇਡਾ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਹੋਰ ਵੀ ਚੰਗਾ ਬਣਾਉਣ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੇ ਸਬੰਧ ਵਿਚ ਅਤੇ ਨਵਦੀਪ ਬੈਂਸ ਦੀ ਚੰਗੀ ਭੂਮਿਕਾ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ। ਬਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸੰਘਾ ਨੇ ਸਮਾਗਮ ਵਿਚ ਸਭ ਦਾ ਸਵਾਗਤ ਕਰਦਿਆਂ ਲਿਬਰਲ ਸਰਕਾਰ ਦੀ ਪਹਿਲੀ ਐਨਵਰਸਰੀ ਦੇ ਮੌਕੇ ‘ਤੇ ਸਰਕਾਰੀ ਯੋਜਨਾਵਾਂ ਦਾ ਵੀ ਵਿਖਿਆਨ ਕੀਤਾ।
ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਸਫਲ ਫੰਡ ਰੇਜਿੰਗ ਦਾ ਆਯੋਜਨ
RELATED ARTICLES

