ਬਰੈਂਪਟਨ/ਡਾ. ਝੰਡ : ‘ਕੈਨੇਡਾ ਡੇਅ’ ਮੌਕੇ 1 ਜੁਲਾਈ ਦਿਨ ਸੋਮਵਾਰ ਨੂੰ ਬੈਰੀ ਵਿਚ ਹੋਈ ‘ਕੈਨੇਡਾ ਡੇਅ ਬੈਰੀ 10 ਕਿਲੋ ਮੀਟਰ ਰੱਨ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਭਾਗ ਲੈਦਿਆਂ ਹੋਇਆਂ ਇਹ ਰੇਸ 65 ਮਿੰਟਾਂ ਵਿਚ ਫ਼ਤਿਹ ਕੀਤੀ। ਇਸ ਦਿਨ ਮੌਸਮ ਦਾ ਮਿਜਾਜ਼ ਕਾਫ਼ੀ ਗਰਮ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਦੌੜ ਵਿਚ ਆਪਣਾ ਪਿਛਲੇ ਰਿਕਾਰਡ ਵਿਚ 3 ਮਿੰਟਾਂ ਦਾ ਸੁਧਾਰ ਕੀਤਾ। ਪਿਛਲੇ ਹਫ਼ਤੇ ਸਕਾਰਬਰੋ ਸ਼ਹਿਰ ਵਿਚ ਹੋਈ ‘ਰੱਨ ਫ਼ਾਰ ਲਾਇਨਜ਼’ 10 ਕਿਲੋਮੀਟਰ ਦੀ ਰੇਸ ਵਿਚ ਭਾਗ ਲੈਂਿਦਆਂ ਹੋਇਆਂ ਉਸ ਨੇ 68 ਮਿੰਟਾਂ ਦਾ ਸਮਾਂ ਲਿਆ ਸੀ। ਬੈਰੀ ਵਿਚ ਹੋਈ ਇਸ ਦੌੜ ਵਿਚ 119 ਦੌੜਾਕਾਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ ਜਿਨ੍ਹਾਂ ਵਿਚ 56 ਔਰਤਾਂ ਅਤੇ 63 ਪੁਰਸ਼ ਸਨ। ਬਿੱਬ ਨੰਬਰ 5898 ਨਾਲ ਦੌੜ ਕੇ ਸੰਜੂ ਗੁਪਤਾ ਇਸ ਈਵੈਂਟ ਵਿਚ ਮਰਦ ਕੈਟਾਗਰੀ ਵਿਚ 51ਵੇਂ ਨੰਬਰ ‘ਤੇ ਰਿਹਾ।
ਇਸ 10 ਕਿਲੋਮੀਟਰ ਦੌੜ ਦਾ ਦਿਲਚਸਪ ਪਹਿਲੂ ਇਹ ਸੀ ਕਿ ਇਸ ਈਵੈਂਟ ਦੌਰਾਨ ਕਰਵਾਈ ਗਈ ਵਿਚ 2 ਸਾਲ ਤੋਂ 10 ਸਾਲ ਤੱਕ ਦੇ ਛੋਟੇ ਬੱਚਿਆਂ ਦੀ 1 ਕਿਲੋਮੀਟਰ ਦੌੜ ਵਿਚ ਸੈਂਕੜੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਵਿੱਚੋਂ ਕਈ ਤਾਂ ਬਹੁਤ ਹੀ ਛੋਟੇ ਸਨ ਅਤੇ ਉਨ੍ਹਾਂ ਦੀਆਂ ਉਂਗਲੀਆਂ ਫੜ ਕੇ ਕਈ ਮਾਪੇ ਉਨ੍ਹਾਂ ਦੇ ਨਾਲ਼ ਨਾਲ਼ ਦੌੜੇ। ਇਸ ਦੌਰਾਨ ਇਕ ਬੱਚਾ ਆਪਣੇ ਡਾਇਪਰ ਵਿਚ ਹੀ ਦੌੜ ਰਿਹਾ ਸੀ। ਉਸ ਨੂੰ ਸ਼ਾਇਦ ਆਪਣੀ ਨਿੱਕਰ ਪਾਉਣ ਦਾ ਵੀ ਸਮਾਂ ਨਹੀਂ ਮਿਲਿਆ। ਇਨ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਦੌੜਦੇ ਵੇਖ ਕੇ ਦਰਸ਼ਕ ਖੁਸ਼ੀ ਨਾਲ ਝੂਮ ਰਹੇ ਸਨ। ਸ਼ਾਇਦ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਭਵਿੱਖ ਦੇ ਕੈਨੇਡੀਅਨ ਮੈਰਾਥਮ ਦੌੜਾਕ ਨਜ਼ਰ ਆ ਰਹੇ ਸਨ। ਇਸ ਤਰ੍ਹਾਂ ਪ੍ਰਬੰਧਕਾਂ ਵੱਲੋਂ ਕੈਨੇਡਾ ਡੇਅ ਦੇ ਮੌਕੇ ਕਰਵਾਈ ਗਈ ਇਹ 10 ਕਿਲੋ ਮੀਟਰ ਦੌੜ ਕਾਫ਼ੀ ਦਿਲਚਸਪ ਰਹੀ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …