Breaking News
Home / ਕੈਨੇਡਾ / ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ

ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ

ਟੋਰਾਂਟੋ ਪੀਅਰਸਨ ਨੇ ‘ਹੈਲਦੀ ਏਅਰਪੋਰਟ’ ਨਾਂ ਦਾ ਇਕ ਪ੍ਰੋਗਰਾਮ ਅਪਣਾਇਆ ਹੈ, ਜਿਸ ਦਾ ਮਕਸਦ ਏਅਰ ਟਰੈਵਲ ਦੀਆਂ
ਮੌਜੂਦਾ ਪ੍ਰਸਥਿਤੀਆਂ ਮੁਤਾਬਕ ਇਕ ਪਾਸੇ ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਦੂਜੇ ਪਾਸੇ ਭਵਿੱਖ
ਦੇ ਤੰਦਰੁਸਤ ਟਰੈਵਲ ਕੌਰੀਡੋਰ ਤਿਆਰ ਕਰਨ ਵਾਸਤੇ ਹਵਾਬਾਜ਼ੀ ਇੰਡਸਟਰੀ ਦੀ ਅਗਵਾਈ ਕਰਨਾ ਹੈ।
ਹੁਣ ਏਅਰਪੋਰਟ ਦੇ ਅੰਦਰ ਮਾਸਕ ਪਹਿਨਣਾ ਲਾਜ਼ਮੀ ਹੈ ਅਤੇ ਸਿਰਫ ਯਾਤਰਾ ਕਰਨ ਵਾਲੇ ਯਾਤਰੀ ਅਤੇ ਡਿਊਟੀ ਤੇ ਤਾਇਨਾਤ
ਵਰਕਰਾਂ ਨੂੰ ਹੀ ਟਰਮੀਨਲ ਬਿਲਡਿੰਗਾਂ ਦੇ ਅੰਦਰ ਜਾਣ ਦੀ ਇਜਾਜ਼ਤ ਹੈ। ਯਾਤਰੀਆਂ ਨੂੰ ਕਰਬ ਤੇ ਹੀ ਛੱਡਿਆ ਅਤੇ ਚੁੱਕਿਆ ਜਾ
ਸਕਦਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਬਿਨਾਂ ਏਅਰਪੋਰਟ ਵਿਚ ਦਾਖਲ ਹੋਇਆਂ ਇਥੋਂ ਹੀ ਉਨ੍ਹਾਂ ਨੂੰ ਵਿਦਾਇਗੀ ਦੇਣੀ ਹੋਵੇਗੀ ਜਾਂ
ਉਨ੍ਹਾਂ ਦਾ ਸੁਆਗਤ ਕਰਨਾ ਹੋਵੇਗਾ।


ਪੀਅਰਸਨ ਦੇ ਯਾਤਰੀ ਜਦੋਂ ਏਅਰਪੋਰਟ ਵਿਚ ਦਾਖਲ ਹੋਣਗੇ ਤਾਂ ਉਨ੍ਹਾਂ ਨੂੰ ਪੰਜ ਨੁਕਤਿਆਂ ਵਾਲੇ ਹੈਲਦੀ ਏਅਰਪੋਰਟ ਪ੍ਰੋਗਰਾਮ ਦੀ
ਪਾਲਣਾ ਕਰਨੀ ਹੋਵੇਗੀ। ਇਸ ਵਿਚ ਸਫਾਈ ਦੇ ਉਚਤਮ ਮਿਆਰ, ਸਪਸ਼ਟ ਕਮਿਉਨਿਕੇਸ਼ਨ ਅਤੇ ਨਵੀਂ ਟੈਕਨੌਲੋਜੀ, ਟੱਚਲੈੱਸ
ਚੈਕਇਨ, ਕੌਰੀਡੋਰ ਦੀ ਡਿਸਇਨਫੈਕਸ਼ਨ, ਭੀੜ ਤੋਂ ਰੋਕਥਾਮ ਲਈ ਲਗਾਤਾਰ ਨਿਗਰਾਨੀ, ਫਲੋਰ ਕਲੀਨਿੰਗ ਵਾਸਤੇ ਆਟੋਮੈਟਿਕ
ਮਸ਼ੀਨਾਂ, ਅਤੇ ਏਅਰ ਕੁਆਲਿਟੀ ਮੌਨੀਟਰ ਆਦਿ ਸ਼ਾਮਲ ਹਨ। ਕੋਵਿਡ-19 ਅਤੇ ਹੋਰ ਲਾਗ ਵਾਲੀਆਂ ਬਿਮਾਰੀਆਂ ਦੇ ਖਤਰੇ ਨੂੰ
ਟਾਲਣ ਲਈ ਨਜ਼ਰਸਾਨੀ ਵਾਸਤੇ ਗਰੇਟਰ ਟੋਰਾਂਟੋ ਏਅਰਪੋਰਟ ਅਥੌਰਿਟੀ ਨੇ ਬਲੂ-ਡੌਟ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ। ਇਸ
ਕੈਨੇਡੀਅਨ ਕੰਪਨੀ ਦਾ ਜਗਤ-ਪ੍ਰਸਿੱਧ ਪਲੈਟਫਾਰਮ ਬਿਮਾਰੀ ਦੇ ਟਾਕਰੇ ਵਾਸਤੇ ਗਰੇਟਰ ਟੋਰਾਂਟੋ ਏਅਰਪੋਰਟ ਅਥੌਰਿਟੀ ਨੂੰ ਵੱਧ
ਸਮਰੱਥ ਬਣਾਏਗਾ।


ਗਰੇਟਰ ਟੋਰਾਂਟੋ ਏਅਰਪੋਰਟ ਅਥੌਰਿਟੀ ਦੇ ਪ੍ਰੈਜ਼ੀਡੈਂਟ ਅਤੇ ਸੀ ਈ ਓ ਡੈਬੋਰਾਹ ਫਲਿੰਟ ਦਾ ਕਹਿਣਾ ਹੈ ਕਿ ਜੋ ਕੋਈ ਵੀ ਟੋਰਾਂਟੋ
ਪੀਅਰਸਨ ਤੇ ਕੰਮ ਕਰਦਾ ਹੈ, ਉਹ ਸਿਹਤ ਸੰਭਾਲ ਕਦਮਾਂ ਨੂੰ ਲਾਗੂ ਕਰਨ ਅਤੇ ਨਵੀਆਂ ਤਬਦੀਲੀਆਂ ਮੁਤਾਬਕ ਆਪਣੇ ਆਪ ਨੂੰ
ਢਾਲਣ ਵਾਸਤੇ ਮੋਢੀ ਰੋਲ ਅਦਾ ਕਰਨ ਵਾਸਤੇ ਤਿਆਰ ਹੈ। ਅਸੀਂ ਕੈਨੇਡੀਅਨ ਲੋਕਾਂ ਦੁਆਰਾ ਦੁਬਾਰਾ ਟਰੈਵਲ ਕਰਨ ਦੇ ਸੁਪਨੇ ਨੂੰ
ਪੂਰਾ ਕਰਨ ਵਾਸਤੇ ਅਗਵਾਈ ਪ੍ਰਦਾਨ ਕਰਨ ਲਈ ਸਮਰਪਿਤ ਹਾਂ।
ਹੋਰ ਜਾਣਕਾਰੀ ਲਈ ਦੇਖੋ : torontopearson.com/healthyairport.

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …