ਬਰੈਂਪਟਨ/ਡਾ. ਝੰਡ
ਬਰੈਂਪਟਨ ‘ਚ ਗੌਰਡਨ ਰੈਂਡਲ ਸੀਨੀਅਰਜ਼ ਕੱਲਬ ਅਤੇ ਵੇਲਜ਼ ਆਫ ਹੰਬਰ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਮੈਂਬਰਾਂ ਦੀ ਅਗਵਾਈ ਵਿੱਚ ਪੀਟਰਬਰੋ ਏਰੀਆ ਵਿੱਚ ਲੰਘੇ ਐਤਵਾਰ ਨੂੰ ਇਕ ਦਿਨ ਦੀ ਪਿਕਨਿਕ ਅਤੇ ਸੈਰ ਦਾ ਪ੍ਰਗੋਰਾਮ ਉਲੀਕਿਆ ਗਿਆ ਸੀ।
ਗੌਰਡਨ ਰੈਂਡਲ ਕੱਲਬ ਦੇ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਅਤੇ ਵੇਲਜ਼ ਆਫ ਹੰਬਰ ਦੇ ਸਕੱਤਰ ਅਮਰਜੀਤ ਸਿੰਘ ਧੁੱਗਾ ਤੇ ਅਮਰੀਕ ਸਿੰਘ ਸੰਧੂ ਨੇ ਆਪਣੇ ਸਾਥੀਆਂ ਨਾਲ਼ ਪ੍ਰਬੰਧਕੀ ਕਾਰਜਾਂ ਦੀ ਦੇਖ-ਰੇਖ ਕੀਤੀ। ਵੇਲਜ਼ ਆਫ ਹੰਬਰ ਕੱਲਬ ਦੇ ਪ੍ਰਧਾਨ ਹਰਬੰਸ ਸਿੰਘ ਧਾਲੀਵਾਲ ਆਪਣੇ ਰੁਝੇਵਿਆਂ ਕਾਰਨ ਟੂਰ ਵਿੱਚ ਸ਼ਾਮਿਲ ਨਾ ਹੋ ਸਕੇ ਪਰ ਉਨ੍ਹਾਂ ਨੇ ਸਾਰਿਆਂ ਨੂੰ ਸ਼ੁਭਇਛਾਵਾਂ ਦਿੱਤੀਆਂ। ਮਾਈਕਲ ਮਰਫੀ ਪਾਰਕ ਤੋਂ ਸਵੇਰ ਸਾਰ 2 ਬੱਸਾਂ ਰਾਹੀਂ ਦੋਵਾਂ ਕਲੱਬਾਂ ਦੇ 96 ਮੈਂਬਰਾਂ ਨੇ ਰਵਾਨਗੀ ਕੀਤੀ ਜਿਸ ਮੋਕੇ ‘ਤੇ ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ ਟ੍ਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਵੀ ਹਾਜ਼ਰ ਹੋਏ। ਪ੍ਰੋ. ਢੀਂਡਸਾ ਅਤੇ ਸ. ਧੁੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਾਅ ਕਿ ਸਾਰੇ ਸਫਰ ਦੌਰਾਨ ਭਰਪੂਰ ਮਨੋਰੰਜਨ ਅਤੇ ਖਾਣ-ਪੀਣ ਵਾਲ਼ਾ ਮਾਹੌਲ ਰਿਹਾ। ਲੇਕ ਵਿੱਚ ਬੋਟ ਦਾ ਸਫਰ ਸਭ ਨੇ ਬਹੁਤ ਪਸੰਦ ਕੀਤਾ। ਚੰਗੀ ਗੱਲ ਇਹ ਰਹੀ ਕਿ ਏਸ ਟੂਰ ਵਿੱਚ ਪੰਜਾਬੀ ਅਤੇ ਗੁਜਰਾਤੀ ਭਾਈਚਾਰੇ ਦੇ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਟੂਰ ਦੌਰਾਨ ਗਿੱਧੇ ਅਤੇ ਡਾਂਡੀਆ ਨਾਚ ਦਾ ਆਨੰਦ ਮਾਣਿਆ। ਪ੍ਰੋ. ਢੀਂਡਸਾ ਨੇ ਦੱਸਿਆ ਕਿ ਟੂਰ ਮੌਕੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਪੂਰੀ ਹਿਮਾਇਤ ਵਾਸਤੇ ਅਪੀਲ ਕੀਤੀ ਗਈ ਜਿਸ ਦੀ ਭਰਵੀਂ ਸੁਰ ਵਿੱਚ ਹਾਮੀ ਭਰੀ ਗਈ। ਉਨ੍ਹਾਂ ਆਖਿਆ ਕਿ ਸਤਪਾਲ ਜੌਹਲ ਦੀ ਜਿੱਤ ਯਕੀਨੀ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸ. ਧੁੱਗਾ ਨੇ ਦੱਸਿਆ ਕਿ ਸਮੁੱਚੇ ਟੂਰ ਤੋਂ ਬਾਅਦ ਰਾਤ ਨੂੰ ਅੱਠ ਕੁ ਵਜੇ ਬੱਸਾਂ ਮੁੜ ਬਰੈਂਪਟਨ ਵਾਰਡ 10 ਵਿੱਚ ਦਾਖਿਲ ਹੋਈਆਂ ਅਤੇ ਸਾਰੇ ਖੁਸ਼ੀ ਖੁਸ਼ੀ ਘਰਾਂ ਨੂੰ ਪਰਤੇ।
ਗੌਰਡਨ ਰੈਂਡਲ ਅਤੇ ਵੇਲਜ਼ ਆਫ ਹੰਬਰ ਕਲੱਬਾਂ ਦੀ ਪੀਟਰਬਰੋ ‘ਚ ਸੈਰ
RELATED ARTICLES