Breaking News
Home / ਕੈਨੇਡਾ / ਰਿਵਾਲਡਾ ਗੁਰੂਘਰ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾਇਆ ਗਿਆ

ਰਿਵਾਲਡਾ ਗੁਰੂਘਰ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾਇਆ ਗਿਆ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਖੇ ਸਥਿਤ ਰਾਮਗੜ੍ਹੀਆ ਸਿੱਖ ਸੋਸਾਇਟੀ ਦੀਆਂ ਸੰਗਤਾਂ ਨੇ ਵੀ ਰਿਵਾਲਡਾ ਗੁਰਦੁਆਰਾ ਸਾਹਿਬ ਵਿਖੇ ਪੁੱਜਕੇ ‘ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭੁ ਨ ਆਇਓ’ ਦੇ ਰੱਬੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀਆਂ ਸਮਰਪਿਤ ਕੀਤੀਆਂ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਨੇੜੇ ਨਗਰ ਕੀਰਤਨ ਦੇ ਰੂਪ ਵਿਚ ਪ੍ਰਕਰਮਾ ਅਤੇ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਵੀ ਕੀਤੀ ਗਈ। ਪ੍ਰਧਾਨ ਸੇਵਾਦਾਰ ਸ੍ਰ: ਸਤਿਵੀਰ ਸਿੰਘ ਜੀ ਉਭੀ ਜੀ ਨੇ ਦੱਸਿਆ ਕਿ ਨਵੇਂ ਬਣੇ ਕੰਕਰੀਟ ਦੇ ਥੜੇ ਉਪਰ ਪਹਿਲੀ ਵਾਰੀ ਨਿਸ਼ਾਨ ਸਾਹਿਬ ਨੂੰ ਹਾਈਡਰੋਲਿਕ-ਸਿਸਟਮ ਨਾਲ ਚਲਾਇਆ ਗਿਆ ਸੀ।
ਗੁਰੁ-ਦਰਬਾਰ ਸਜਾਏ ਗਏ, ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਭਾਈ ਊਧਮ ਸਿੰਘ ਜੀ ਦੁਆਰਾ ਆਤਮ ਰਸ ਨਾਲ ਭਰਪੂਰ ਇਲਾਹੀ ਕੀਰਤਨ, ਪੰਥ-ਪ੍ਰਸਿੱਧ ਕਥਾ-ਵਾਚਕ ਗਿਆਨੀ ਭਾਈ ਅਗਤ ਸਿੰਘ ਵਲੋਂ ਗੁਰ-ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਹਮੇਸ਼ਾ ਵਾਂਗ ਠੰਢੇ ਜਲ ਦੀ ਛਬੀਲ ਦੇ ਨਾਲ ਨਾਲ ਚਾਹ-ਪਾਣੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਮਹਿੰਦਰ ਸਿੰਘ ਮਰਵਾਹਾ, ਜਗਦੇਵ ਸਿੰਘ ਮਣਕੂ, ਗੁਰਪਾਲ ਸਿੰਘ ਭੰਬਰਾ, ਜਤਿੰਦਰ ਸਿੰਘ ਕੁੰਦਨ, ਗੁਰਦੇਵ ਸਿੰਘ ਸੈਂਭੀ, ਡਾ. ਨੰਦਰਾ, ਹਰਭਜਨ ਸਿੰਘ ਉਭੀ, ਕੁਲਵਿੰਦਰ ਸਿੰਘ ਸੱਗੂ, ਜਸਪਾਲ ਸਿੰਘ ਪਲਾਹਾ, ਮੰਗਤ ਸਿੰਘ ਸੈਂਭੀ, ਹਰਬੰਸ ਸਿੰਘ ਬੰਸਲ, ਪ੍ਰੋ: ਗੁਰਦਰਸ਼ਨ ਸਿੰਘ ਧੰਜਲ ਆਦਿ ਵਲੋਂ ਸੇਵਾ ਵਿਚ ਹਿੱਸਾ ਪਾਇਆ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …