ਹੋਵੇਗੀ ਮੈਡੀਕਲ ਜਾਂਚ
ਮਾਨਯੋਗ ਜੱਜ ਨੇ ਡੇਰਾ ਮੁਖੀ ਦੀ ਤੁਲਨਾ ਜੰਗਲੀ ਦਰਿੰਦੇ ਨਾਲ ਕੀਤੀ ਸੀ
ਸਿਰਸਾ/ਬਿਊਰੋ ਨਿਊਜ਼
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੈਦੀ ਬਣਨ ਤੋਂ ਬਾਅਦ, ਅੱਜ ਡੇਰੇ ਵਿੱਚ ਹੀ ਬਣੇ ਆਸ਼ਰਮ ਵਿੱਚੋਂ 18 ਕੁੜੀਆਂ ਨੂੰ ਬਾਹਰ ਲਿਆਂਦਾ ਗਿਆ। ਉਨ੍ਹਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਚੀਫ਼ ਮੈਡੀਕਲ ਅਫ਼ਸਰ ਗੋਵਿੰਦ ਗੁਪਤਾ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਬਲਾਤਕਾਰੀ ਬਾਬੇ ਬਾਰੇ ਇਹ ਗੱਲ ਸੁਣੀ ਜਾਂਦੀ ਹੈ ਕਿ ਇਸ ਨੇ ਸਿਰਫ ਦੋ ਸਾਧਵੀਆਂ ਨਾਲ ਹੀ ਕੁਕਰਮ ਨਹੀਂ ਕੀਤਾ ਬਲਕਿ ਉਹ ਉੱਥੋਂ ਦੀਆਂ ਹੋਰ ਲੜਕੀਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ।
ਇਸੇ ਗੱਲ ਦੀ ਪੁਸ਼ਟੀ ਲਈ ਡੇਰੇ ਵਿੱਚੋਂ ਲਿਆਂਦੀਆਂ ਗਈਆਂ ਕੁੜੀਆਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਵਿਰੁੱਧ ਕਾਨੂੰਨ ਨੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਉਸ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਸੀ। ਚੇਤੇ ਰਹੇ ਕਿ ਮਾਨਯੋਗ ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਗੁਰਮੀਤ ਰਾਮ ਰਹੀਮ ਅਜਿਹਾ ਇੱਕ ਜੰਗਲੀ ਦਰਿੰਦਾ ਹੈ ਜਿਸ ‘ਤੇ ਕਿਸੇ ਕੀਮਤ ‘ਤੇ ਤਰਸ ਨਹੀਂ ਕੀਤਾ ਜਾ ਸਕਦਾ।