Breaking News
Home / ਪੰਜਾਬ / ਬਾਬੇ ਨੂੰ ਜੇਲ੍ਹ ‘ਚ ਮਿਲੇਗੀ 25 ਰੁਪਏ ਦਿਹਾੜੀ

ਬਾਬੇ ਨੂੰ ਜੇਲ੍ਹ ‘ਚ ਮਿਲੇਗੀ 25 ਰੁਪਏ ਦਿਹਾੜੀ

ਡੇਰਾ ਮੁਖੀ ਲਈ ਜੇਲ੍ਹ ਦੀ ਵਰਦੀ ਵੀ ਹੋਈ ਤਿਆਰ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਮੁਖੀ ਨੂੰ ਅੱਜ ਤੋਂ ਹੀ ਜੇਲ੍ਹ ਦੀ ਵਰਕਸ਼ਾਪ ਵਿਚ ਕੰਮ ਕਰਨਾ ਪਵੇਗਾ। ਡੇਰਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ ਅਤੇ ਜੇਲ੍ਹ ਵਿਚ ਕੰਮ ਕਰਨ ਦੇ ਬਦਲੇ ਉਸ ਨੂੰ ਰੋਜ਼ਾਨਾ 25 ਰੁਪਏ ਦਿਹਾੜੀ ਮਿਲੇਗੀ। ਡੇਰਾ ਮੁਖੀ ਦਾ ਨਾਪ ਲੈ ਕੇ ਉਸ ਦੇ ਕੱਪੜੇ ਜੇਲ੍ਹ ਦੀ ਵਰਕਸ਼ਾਪ ਵਿਚ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਕੱਪੜਿਆਂ ਦੇ ਰੂਪ ਵਿਚ ਉਸ ਨੂੰ ਹੋਰ ਕੈਦੀਆਂ ਵਾਂਗ ਚਿੱਟੇ ਰੰਗ ਦਾ ਕੁੜਤਾ ਅਤੇ ਪਜਾਮਾ ਪਾਉਣਾ ਹੋਵੇਗਾ। ਹਰਿਆਣਾ ਦੀਆਂ ਹੋਰ ਜੇਲ੍ਹਾਂ ਦੀ ਤਰ੍ਹਾਂ ਸੁਨਾਰੀਆ ਜੇਲ੍ਹ ਵਿਚ ਵੀ ਵਰਕਸ਼ਾਪ ਚਲਦੀ ਹੈ ਅਤੇ ਇਸ ਵਿਚ ਪਲੰਬਰ, ਕੰਪਿਊਟਰ ਡਾਟਾ ਐਂਟਰੀ, ਮੋਟਰ ਵਾਈਰਿੰਗ, ਸਿਲਾਈ-ਕਢਾਈ ਅਤੇ ਬੇਸਿਕ ਕੰਪਿਊਟਰ ਵਰਗੇ ਕਈ ਕੰਮ ਚਲਦੇ ਹਨ। ਨਿਪੁੰਨ ਕੈਦੀਆਂ ਨੂੰ ਕੰਮ ਬਦਲੇ ਰੋਜ਼ਾਨਾ 40 ਰੁਪਏ, ਅਰਧ-ਨਿਪੁੰਨ ਕੈਦੀਆਂ ਨੂੰ 25 ਰੁਪਏ ਅਤੇ ਬਿਲਕੁਲ ਨਵਿਆਂ ਨੂੰ 20 ਰੁਪਏ ਦਿਹਾੜੀ ਮਿਲਦੀ ਹੈ। ਡੇਰਾ ਮੁਖੀ ਨਿਪੁੰਨ ਕੈਦੀਆਂ ਦੀ ਸ਼੍ਰੇਣੀ ਵਿਚ ਤਾਂ ਆਉਂਦਾ ਨਹੀਂ ਇਸ ਲਈ ਬਾਬੇ ਨੂੰ ਰੋਜ਼ਾਨਾ 25 ਜਾਂ 20 ਰੁਪਏ ਦਿਹਾੜੀ ਮਿਲੇਗੀ।

 

Check Also

ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …