Breaking News
Home / ਕੈਨੇਡਾ / ਸਕਵਾਇਰ ਵਨ ਹੈਲਥ ਗਰੁੱਪ ਪ੍ਰਦਾਨ ਕਰੇਗਾ ਬਿਹਤਰ ਹੈਲਥ ਸਰਵਿਸਿਜ਼

ਸਕਵਾਇਰ ਵਨ ਹੈਲਥ ਗਰੁੱਪ ਪ੍ਰਦਾਨ ਕਰੇਗਾ ਬਿਹਤਰ ਹੈਲਥ ਸਰਵਿਸਿਜ਼

ਬਰੈਂਪਟਨ : ਆਧੁਨਿਕ ਹੈਲਥ ਕੇਅਰ ਵਿਚ ਇਕ ਵੱਡਾ ਬਦਲਾਅ ਆ ਰਿਹਾ ਹੈ। ਸਕਵਾਇਰ ਵਨ ਹੈਲਥ ਗਰੁੱਪ ਨੇ ਇਕ ਫੁੱਲ ਸਰਵਿਸ ਫਾਰਮੇਸੀ ਨਾਲ ਅਤਿ ਆਧੁਨਿਕ ਮੈਡੀਕਲ ਐਂਡ ਡੈਂਟਲ ਕਲੀਨਿਕ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਹ ਸਹੂਲਤ ਕਮਿਊਨਿਟੀ ਦੀ ਸੇਵਾ ਲਈ ਖੁੱਲ੍ਹੀ ਹੈ। ਇਸ ਨਵੀਂ ਸਹੂਲਤ ਵਿਚ ਵੱਖ-ਵੱਖ ਪ੍ਰਕਾਰ ਦੀ ਮੈਡੀਕਲ ਸਰਵਿਸਿਜ਼ ਅਤੇ ਕੇਅਰ ਮਿਲੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਅਸੀਂ ਮੈਡੀਕਲ ਅਤੇ ਡੈਂਟਲ ਦੇ ਖੇਤਰਾਂ ਵਿਚ ਕਈ ਤਰ੍ਹਾਂ ਦੇ ਇਲਾਜ ਪ੍ਰਦਾਨ ਕਰ ਰਹੇ ਹਾਂ। ਕਲੀਨਿਕ ਵਿਚ ਹੀ ਮੌਜੂਦ ਫਾਰਮੇਸੀ ਵੀ ਆਪਣੀਆਂ ਸਾਰੀਆਂ ਹੈਲਥ ਕੇਅਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਬਿਹਤਰੀਨ ਲੋਕੇਸ਼ਨ ਹੈ। ਸਾਡੇ ਕਲੀਨਿਕ ਵਿਚ ਮੇਲ ਅਤੇ ਫੀਮੇਲ ਡਾਕਟਰ ਹਨ ਅਤੇ ਅਸੀਂ ਵਾਕਇਨ ਦੇ ਤੌਰ ‘ਤੇ ਆਉਣ ਵਾਲੇ ਨਵੇਂ ਮਰੀਜ਼ਾਂ ਨੂੰ ਵੀ ਦੇਖਦੇ ਹਾਂ ਅਤੇ ਨਵੇਂ ਮਰੀਜ਼ਾਂ ਨੂੰ ਫੈਮਿਲੀ ਡਾਕਟਰਾਂ ਲਈ ਸਵੀਕਾਰ ਕਰਦੇ ਹਾਂ। ਸਾਡੇ ਡਾਕਟਰ ਵੱਖ-ਵੱਖ ਭਾਸ਼ਾਵਾਂ ਬੋਲਣ ਵਿਚ ਸਮਰੱਥ ਹਨ ਤਾਂ ਕਿ ਮਰੀਜ਼ਾਂ ਨੂੰ ਸਹੂਲਤ ਹੋਵੇ। ਅਸੀਂ ਇੰਗਲੈਂਡ, ਸਪੈਨਿਸ਼, ਫਰੈਂਚ, ਅਰੇਬਿਕ, ਉਰਦੂ, ਹਿੰਦੀ, ਪੰਜਾਬੀ ਅਤੇ ਫਾਰਸੀ ਵਿਚ ਸੇਵਾਵਾਂ ਪ੍ਰਦਾਨ ਕਰਨ ਵਿਚ ਸਮਰੱਥ ਹਾਂ। ਹੋਰ ਜਾਣਕਾਰੀ ਲਈ 905-232-4007 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …