ਬਰੈਂਪਟਨ/ਬਿਊਰੋ ਨਿਊਜ਼
ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਵਾਂਗ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ। ਬਿਲਗਾ ਪਿੰਡ ਨੂੰ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਆਖੰਡ ਪਾਠ ਦਾ ਆਰੰਭ ਦਿਨ ਸ਼ੁਕਰਵਾਰ 30 ਜੂਨ 2017 ਨੂੰ ਸਵੇਰੇ 10 ਵਜੇ ਹੋਵੇਗਾ ਅਤੇ ਭੋਗ ਦਿਨ ਐਤਵਾਰ 2 ਜੁਲਾਈ ਨੂੰ ਸਵੇਰੇ 10 ਵਜੇ ਪਵੇਗਾ। ਇਸ ਤੋਂ ਉਪਰੰਤ ਰਾਗੀ ਸਿੰਘ ਸੰਗਤਾਂ ਨੂੰ ਕੀਰਤਨ ਨਾਲ਼ ਨਿਹਾਲ ਕਰਨਗੇ। ਲੰਗਰ ਅਤੁੱਟ ਵਰਤੇਗਾ। ਇਹ ਆਖੰਡ ਪਾਠ 99 ਗਲਿਡਨ ਰੋਡ ਗੁਰਦੁਆਰਾ, ਬਰੈਂਪਟਨ ਵਿਖੇ ਹੋਵੇਗਾ।
ਸਮੂਹ ਬਿਲਗਾ ਨਿਵਾਸੀਆਂ ਅਤੇ ਬਿਲਗੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਨਿਵਾਸੀਆਂ ਸਮੇਤ ਸਮੂੰਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 30 ਜੂਨ ਤੋਂ 2 ਜੁਲਾਈ ਤੱਕ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹੋਰ ਜਾਣਕਾਰੀ ਵਾਸਤੇ ਤੁਸੀਂ ਫੋਨ ਕਰ ਸਕਦੇ ਹੋ:
ਗੁਰਦੁਆਰਾ ਸਾਹਿਬ: 905-457-5757
ਪਾਲ ਸਿੰਘ ਸੰਘੇੜਾ : 416-635-1777
Check Also
ਪੁਰਖ਼ਿਆਂ ਦੇ ਦੇਸ (ਸਫ਼ਰਨਾਮਾ) ਦਾ ਰੀਵਿਊ : ਮਨੁੱਖੀ ਯਾਤਰਾ ਦਾ ਬਿਰਤਾਂਤ ਹੈ ‘ਪੁਰਖ਼ਿਆਂ ਦੇ ਦੇਸ’ (ਸਫ਼ਰਨਾਮਾ)
ਲੇਖਕ : ਡਾ. ਸੁਖਦੇਵ ਸਿੰਘ ਝੰਡ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ। ਕੀਮਤ : …