Breaking News
Home / ਕੈਨੇਡਾ / ਬੀਬੀ ਸੁਰਿੰਦਰ ਕੌਰ ਦੀ ਮੌਤ ਤੇ਼ ਦੁੱਖ ਦਾ ਪ੍ਰਗਟਾਵਾ

ਬੀਬੀ ਸੁਰਿੰਦਰ ਕੌਰ ਦੀ ਮੌਤ ਤੇ਼ ਦੁੱਖ ਦਾ ਪ੍ਰਗਟਾਵਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸਿੱਖ ਪੰਥ ਦੇ ਪ੍ਰਸਿੱਧ ਢਾਡੀ ਸਮਰਾਲੇ ਵਾਲੇ ਜਥੇ ਦੇ ਭਾਈ ਗੁਰਨਾਮ ਸਿੰਘ ਹੀਰਾ ਦੇ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਹੀਰਾ ਪਿਛਲੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਨੇ ਆਖਿਆ ਕਿ ਉਹਨਾਂ ਦਾ ਜਥਾ ਪਿਛਲੇ ਲੱਗਭੱਗ 45 ਸਾਲ ਤੋਂ ਇਕੱਠਿਆਂ ਪੰਥਕ ਹਲਕਿਆਂ ਵਿੱਚ ਵਿਚਰਦਾ ਆ ਰਿਹਾ ਹੈ। ਜਿਸ ਵਿੱਚ ਬੀਬੀ ਸੁਰਿੰਦਰ ਕੌਰ ਦੇ ਮਿਲਾਪੜੇ ਸੁਭਾਅ, ਸਮਰਪਿਤ ਅਤੇ ਸੇਵਾ ਦੀ ਭਾਵਨਾਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਭਾਈ ਮਨਜਿੰਦਰ ਸਿੰਘ ਰਤਨ, ਸਰਦੂਲ ਸਿਕੰਦਰ, ਅਮਰ ਨੂਰੀ, ਬੀਬੀ ਅਮਰਜੀਤ ਕੌਰ ਰਾਜ, ਸਤਿੰਦਰਪਾਲ ਸਿੰਘ ਸਿੱਧਵਾਂ, ਬੀਬੀ ਰਣਜੀਤ ਕੌਰ ਕੰਵਲ, ਕੈਲੇਫੋਰਨੀਆਂ ਤੋਂ ਨਾਭੇ ਵਾਲੀਆਂ ਬੀਬੀਆਂ ਦੇ ਜਥੇ ਤੋਂ ਬੀਬੀ ਜਸਪਾਲ ਕੌਰ, ਭਾਰਤ ਤੋਂ ਢਾਡੀ ਜਥਾ ਗੁਰਨਾਮ ਸਿੰਘ ਮੋਹੀ, ਭਾਰਤ ਤੋਂ ਪੰਥ ਦੇ ਪ੍ਰਸਿੱਧ ਰਾਗੀ ਭਾਈ ਸ਼ਮਨਦੀਪ ਸਿੰਘ ਤਾਨ ਆਦਿ ਨੇ ਵੀ ਬੀਬੀ ਸੁਰਿੰਦਰ ਕੌਰ ਦੀ ਮੌਤ ‘ਤੇ਼ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੀਰਾ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਬੀਬੀ ਸੁਰਿੰਦਰ ਕੌਰ ਹੀਰਾ ਦੇ ਅੰਤਿਮ ਦਰਸ਼ਨ ਅਤੇ ਸਸਕਾਰ 29 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਬਰੈਂਪਟਨ ਕਰਿਮਾਟੋਰੀਅਮ ਸੈਂਟਰ 30 ਬਰਿਮਵਿਨ ਕੋਰਟ ਵਿਖੇ ਹੋਣਗੇ ਜਦੋਂ ਕਿ ਅੰਤਿਮ ਅਰਦਾਸ 2 ਵਜੇ ਤੋਂ ਚਾਰ ਵਜੇ ਤੱਕ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ 99 ਗਲੀਡਨ ਰੋਡ ਬਰੈਂਪਟਨ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਭਾਈ ਗੁਰਨਾਮ ਸਿੰਘ ਹੀਰਾ ਨਾਲ 647-774-8632 ਜਾਂ ਜੱਸ ਹੀਰਾ ਨਾਲ 647-504-5580 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡਬਲਿਊਐਚਓ, ਐਫਡੀਏ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਲਵਾਉਣ ਵਾਲੇ ਟਰੈਵਲਰਜ਼ ਨੂੰ ਸਵੀਕਾਰੇਗਾ ਅਮਰੀਕਾ

ਟੋਰਾਂਟੋ : ਅਗਲੇ ਮਹੀਨੇ ਤੋਂ ਜਦੋਂ ਅਮਰੀਕਾ ਵੱਲੋਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਤਾਂ ਕੋਵਿਡ-19 …