-7.7 C
Toronto
Friday, January 23, 2026
spot_img
Homeਕੈਨੇਡਾਰਾਜਵੀਰ ਢਿੱਲੋਂ ਹੋਣਗੇ ਸਰੀ ਸੈਂਟਰ ਹਲਕੇ ਤੋਂ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ...

ਰਾਜਵੀਰ ਢਿੱਲੋਂ ਹੋਣਗੇ ਸਰੀ ਸੈਂਟਰ ਹਲਕੇ ਤੋਂ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਫੈਡਰਲ ਉਮੀਦਵਾਰ

ਸਰੀ/ਬਿਊਰੋ ਨਿਊਜ਼ : ਸਰੀ ਦੇ ਉੱਘੇ ਵਕੀਲ ਰਾਜਵੀਰ ਢਿੱਲੋਂ ਨੇ ਸਰੀ ਸੈਂਟਰ ਹਲਕੇ ਤੋਂ ਨਾਮਜ਼ਦਗੀ ਚੋਣਾਂ ਵਿੱਚ ਜਿੱਤ ਹਾਸਲ ਕਰ ਲਈ ਹੈ ਅਤੇ ਕੰਸਰਵੇਟਿਵ ਪਾਰਟੀ ਵੱਲੋਂ ਉਹ ਅਧਿਕਾਰਤ ਉਮੀਦਵਾਰ ਐਲਾਨ ਦਿੱਤੇ ਗਏ ਹਨ।
ਉਹਨਾਂ ਨੂੰ ਇੱਕ ਵਕੀਲ ਵਜੋਂ 12 ਸਾਲ ਤੋਂ ਵੀ ਵੱਧ ਦਾ ਤਜਰਬਾ ਹਾਸਲ ਹੈ। ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਰਾਏਕੋਟ ਦੇ ਪਿੰਡ ਝੋਰੜਾਂ ਦੇ ਜੰਮਪਲ ਰਾਜਵੀਰ ਨੇ ਬੀ.ਏ.ਐਲ.ਐਲ.ਬੀ. ਅਤੇ ਪੀਜੀ ਡਿਪਲੋਮਾ ਇਨ ਕ੍ਰਿਮੀਨੌਲਿਜੀ ਅਤੇ ਫੌਰੈਂਸਿਕ ਸਾਇੰਸ ਦੀ ਵਿੱਦਿਆ ਹਾਸਲ ਕੀਤੀ ਹੋਈ ਹੈ। ਕੈਨੇਡਾ ਨੂੰ ਆਪਣੀ ਕਰਮ ਭੂਮੀ ਬਣਾਉਣ ਉਪਰੰਤ ਉਹਨਾਂ ਨੇ ਯੂਨੀਵਰਸਿਟੀ ਆਫ ਟਰਾਂਟੋ ਤੋਂ ਆਪਣੀ ਐਜੂਕੇਸ਼ਨ ਅੱਪਗਰੇਡ ਕੀਤੀ ਅਤੇ ਪਿਛਲੇ 12 ਸਾਲ ਤੋਂ ਸਰੀ ਵਿੱਚ ਇੱਕ ਸਫਲ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਰਾਜਵੀਰ ਦਾ ਮੰਨਣਾ ਹੈ ਕਿ ਹਰ ਵਿਅਕਤੀ ਦੀ ਇਹ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਨਾ ਸਿਰਫ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਵੇ ਬਲਕਿ ਸੰਭਵ ਹੋਵੇ ਤਾਂ ਰਾਜਨੀਤੀ ਵਿੱਚ ਹਿੱਸਾ ਲੈ ਕੇ ਸਮਾਜ ਦੀ ਬੇਹਤਰੀ ਵਿੱਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਇੱਥੋਂ ਦੇ ਭਾਈਚਾਰੇ ਨੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਹੈ ਅਤੇ ਮੈਂ ਆਪਣਾ ਫਰਜ਼ ਸਮਝਦੇ ਹੋਏ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਮੈਨੂੰ ਪੂਰੀ ਆਸ ਹੈ ਕਿ ਇੱਕ ਵਕੀਲ ਵਜੋਂ ਮੇਰਾ ਤਜਰਬਾ ਲੋਕ ਮੁੱਦਿਆਂ ਦੀ ਪਾਰਲੀਮੈਂਟ ਵਿੱਚ ਸਹੀ ਢੰਗ ਨਾਲ ਤਰਜਮਾਨੀ ਕਰਨ ਵਿੱਚ ਸਹਾਈ ਹੋਵੇਗਾ। ਰਾਜਵੀਰ ਢਿੱਲੋਂ ਨੇ ਨਾਮਜ਼ਦਗੀ ਮੁਹਿੰਮ ਦੌਰਾਨ ਅਣਥੱਕ ਮਿਹਨਤ ਕਰਨ ਵਾਲੇ ਆਪਣੇ ਸਮਰਥਕਾਂ, ਵਲੰਟੀਅਰਾਂ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈਚਾਰੇ ਦਾ ਹੁੰਗਾਰਾ ਬਹੁਤ ਹੀ ਵਧੀਆ ਅਤੇ ਉਤਸ਼ਾਹਜਨਕ ਹੈ। ਉਹ ਸਾਰੇ ਪਾਰਟੀ ਵਰਕਰਾਂ ਅਤੇ ਉਮੀਦਵਾਰ ਦੇ ਸਾਰੇ ਦਾਅਵੇਦਾਰਾਂ ਦੀ ਬਹੁਤ ਇੱਜ਼ਤ ਕਰਦੇ ਹਨ ਅਤੇ ਉਹਨਾਂ ਨੂੰ ਪੂਰੇ ਮਾਨ ਸਨਮਾਨ ਸਮੇਤ ਨਾਲ ਲੈ ਕੇ ਚੱਲਣਗੇ। ਰਾਜਵੀਰ ਢਿੱਲੋਂ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਪਾਰਲੀਮੈਂਟ ਚੋਣਾਂ ਵਿੱਚ ਜੇਤੂ ਹੁੰਦੇ ਹਨ ਤਾਂ ਉਹਨਾਂ ਦਾ ਤਜਰਬਾ ਸਮਾਜ ਤੇ ਭਾਈਚਾਰੇ ਦੀ ਬੇਹਤਰੀ ਲਈ ਲਾਹੇਵੰਦ ਹੋਵੇਗਾ।

RELATED ARTICLES
POPULAR POSTS