ਬਰੈਂਪਟਨ : ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਵਲੋਂ ਇੱਕ ਬਾਸਕਟਬਾਲ ਟੂਰਨਾਮੈਂਟ ਦਾ ਅਯੋਜਿਨ 6 ਮਈ ਤੋਂ 7 ਮਈ ਤੱਕ ਕੀਤਾ ਜਾ ਰਿਹਾ ਹੈ। ਇੱਸ ਟੂਰਨਾਮੈਂਟ ਵਿੱਚ ਕਈ 12 ਟੀਮਾਂ ਦੇ ਭਾਗ ਲੈਣ ਦੀ ਉਮੀਦ ਹੈ। ਇਹ ਟੂਰਨਾਮੈਂਟ ਮੇਅਫੀਲਡ ਸੈਕੰਡਰੀ ਸਕੂਲ 5000 ਮੇਅ ਫੀਲਡ ਰੋਡ ਵਿਖੇ ਕਰਵਾਇਆ ਜਾਵੇਗਾ ਅਤੇ ਇਸ ਦਾ ਅਰੰਭ 6 ਮਈ ਨੂੰ ਸਵੇਰੇ ਸਾਡੇ ਨੌ ਵਜੇ ਹੋਏਗਾ ਅਤੇ ਫਾਈਨਲ ਅਤੇ ਸਮਾਪਤੀ 7 ਮਈ ਨੂੰ ਸ਼ਾਮ ਪੰਜ ਵਜੇ ਹੋਏਗੀ। ਦੋ ਦਿਨ ਚੱਲਣ ਵਾਲੇ ਇਨ੍ਹਾਂ ਮੈਚਾਂ ਦਾ ਅਰੰਭ ਸਵੇਰੇ ਸਾਡੇ ਨੌ ਤੋਂ ਸ਼ਾਮ ਪੰਜ ਵਜੇ ਤਕ ਹੋਏਗਾ।
ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਵਲੋਂ ਬਾਸਕਟਬਾਲ ਟੂਰਨਾਮੈਂਟ 6 ਤੋਂ 7 ਮਈ ਤੱਕ
RELATED ARTICLES

