2.1 C
Toronto
Friday, November 14, 2025
spot_img
Homeਕੈਨੇਡਾਸਾਊਥਸਾਈਡ ਕੰਪਨੀ ਵਲੋਂ ਘਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ

ਸਾਊਥਸਾਈਡ ਕੰਪਨੀ ਵਲੋਂ ਘਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ

ਬਰੈਂਪਟਨ ‘ਚ ਸਾਊਥਸਾਈਡ ਕੰਪਨੀ ਵਲੋਂ ਨਵੇਂ 103 ਟਾਊਨ ਹਾਊਸ ਘਰਾਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ। ઠਇਹਨਾਂ ਟਾਊਨ ਹਾਊਸਾਂ ਦੀ ਕੀਮਤ 3,50,000 ਡਾਲਰ ਤੋਂ ਸ਼ੁਰੂ ਹੁੰਦੀ ਹੈ। ਖਾਸ ਗੱਲ ਇਹ ਟਾਊਨ ਹਾਊਸ ਸ਼ੇਰੀਡਨ ਕਾਲਜ ਅਤੇ ਬਰੈਂਪਟਨ ਬੱਸ ਟਰਮੀਨਲ ਅਤੇ ਸਿਟੀ ਆਫ ਬਰੈਂਪਟਨ ਦੀ ਇਮਾਰਤ ਦੇ ਨੇੜੇ ਸਥਿਤ ਹੈ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਬਹੁਤ ਹੀ ਘੱਟ ਕੀਮਤ ‘ਤੇ ਇਹ ਟਾਊਨ ਹਾਊਸ ઠਚੰਗੀਆਂ ਸਹੂਲਤਾਂ ਨਾਲ ਲੈਸ ਹੈ।ઠਜੋ ਵੀ ਲੋਕ ਬਰੈਂਪਟਨ ਦੇ ਦਿਲ ਵਿੱਚ ਰਹਿਣਾ ਚਾਹੁੰਦੇ ਹਨ ਉਹਨਾਂ ਲਈ ਇਹ ਇਕ ਬਹੁਤ ਵਧਿਆ ਮੌਕਾ ਹੈ।
ਕੈਨੇਡਾ-ਭਾਰਤ ਭਾਈਵਾਲੀ ਵਪਾਰਕ ਸੰਮੇਲਨ ਨੂੰ ਭਰਵਾਂ ਹੁੰਗਾਰਾ
ਬਰੈਂਪਟਨ : ਹਾਲ ਹੀ ਵਿੱਚ ਹੋਈ ਕੈਨੇਡਾ-ਇੰਡੀਆ ਬਿਜ਼ਨਸ ਕੌਂਸਲ-ਟੋਰਾਂਟੋ ਪਾਰਟਨਰਸ਼ਿਪ ਸਮਿਟ, 2019 ਵਿੱਚ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੇ ਗਹਿਰੀ ਦਿਲਚਸਪੀ ਦਿਖਾਈ। ਇਨਾਂ ਵਿੱਚ ਸਰਕਾਰ ਦੇ ਤਿੰਨ ਪੱਧਰਾਂ ਤੋਂ ਮੰਤਰੀ ਸ਼ਾਮਲ ਹੋਏ ਜਿਨਾਂ ਵਿੱਚ ਸੰਘੀ ਮੰਤਰੀ ਜਿਮ ਕਾਰ, ਓਨਟਾਰੀਓ ਦੇ ਮੰਤਰੀ ਟੋਡ ਸਮਿਥ ਅਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਸ਼ਾਮਲ ਸਨ। ਇਨਾਂ ਦੇ ਨਾਲ ਹੀ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ, ਭਾਰਤ ਦੇ ਹਾਈ ਕਮਿਸ਼ਨਰ ਵਿਕਾਸ ਸਵਰੂਪ ਅਤੇ ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਵੀ ਸ਼ਮੂਲੀਅਤ ਕੀਤੀ। ਦੋਵੇਂ ਦੇਸ਼ਾਂ ਦੇ ਕਾਰਪੋਰੇਟ ਲੀਡਰਾਂ ਨੇ ਬਿਜ਼ਨਸ ਸਬੰਧੀ ਵਿਵਹਾਰਕ ਜਾਣਕਾਰੀ ਮੁਹੱਈਆ ਕਰਵਾਈ। ਸੂਝਵਾਨ ਨੇਤਾਵਾਂ ਨੇ ਆਲਮੀ ਵਪਾਰਕ ਰੁਝਾਨਾਂ ਅਤੇ ਕੈਨੇਡਾ ਤੇ ਭਾਰਤ ਦੀ ਸ਼ਮੂਲੀਅਤ ਸਬੰਧੀ ਆਪਣਾ ਨਜ਼ਰੀਆ ਦੱਸਿਆ। ਬ੍ਰਿਟਿਸ਼ ਕੋਲੰਬੀਆ, ਸਸਕੈਚਵਾਨ, ਓਨਟਾਰੀਓ ਅਤੇ ਨੋਵਾ ਸਕੋਟੀਆ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਵੀ ਇਸ ਸਮਿਟ ਵਿੱਚ ਹਿੱਸਾ ਲਿਆ।

RELATED ARTICLES
POPULAR POSTS