Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਵਲੋਂ ਸਾਕਾ ਸਰਹਿੰਦ, ਕ੍ਰਿਸਮਸ ਅਤੇ ਨਵਾਂ ਸਾਲ ਸਬੰਧੀ ਪ੍ਰੋਗਰਾਮ

ਰੈੱਡ ਵਿੱਲੋ ਕਲੱਬ ਵਲੋਂ ਸਾਕਾ ਸਰਹਿੰਦ, ਕ੍ਰਿਸਮਸ ਅਤੇ ਨਵਾਂ ਸਾਲ ਸਬੰਧੀ ਪ੍ਰੋਗਰਾਮ

ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਪਿਛਲੇ ਹਫਤੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ , ਕ੍ਰਿਸਮਸ ਅਤੇ ਨਿਊਯੀਅਰ ਸਬੰਧੀ ਪ੍ਰੋਗਰਾਮ ਸਾਂਝੇ ਤੌਰ ‘ਤੇ ਕੀਤਾ ਗਿਆ। ਬਹੁਤ ਸਾਰੇ ਕਲੱਬ ਮੈਂਬਰਾਂ ਦੇ ਇੰਡੀਆ ਗਏ ਹੋਣ ਅਤੇ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮੈਂਬਰ ਸ਼ਾਮਲ ਹੋਏ। ਚਾਹ ਪਾਣੀ ਤੋਂ ਬਾਦ ਪਰਮਜੀਤ ਬੜਿੰਗ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆ ਅਜਿਹੇ ਦਿਨ ਮਨਾਉਣ ਦੀ ਮਹੱਤਤਾ ਬਾਰੇ ਦੱਸਦਿਆਂ ਹੋਇਆਂ ਆਪਣੇ ਵਿਚਾਰ ਪਰਗਟ ਕੀਤੇ। ਇਸ ਉਪਰੰਤ ਗੋਰ ਕਲੱਬ ਦੇ ਪਰਧਾਨ ਸੁਖਦੇਵ ਸਿੰਘ ਗਿੱਲ ਅਤੇ ਅਵਤਾਰ ਸਿੰਘ ਬੈਂਸ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਸੰਖੇਪ ਵਿੱਚ ਵਰਣਨ ਕੀਤਾ। ਹਾਈਲੈਂਡ ਆਟੋ ਦੇ ਗੈਰੀ ਗਰੇਵਾਲ ਨੇ ਕਲੱਬ ਦੀ ਅਜਿਹੇ ਪਰੋਗਰਾਮ ਕਰਨ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵੀ ਸੀਨੀਅਰ ਹੋਣ ਜਾ ਰਹੇ ਹਨ। ਉਹਨਾਂ ਕਲੱਬ ਨੂੰ ਹਰ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਕਹੀ।
ਕਾ: ਸੁਖਦੇਵ ਧਾਲੀਵਾਲ ਨੇ ਕ੍ਰਿਸਮਸ ਦਾ ਜਿਕਰ ਕਰਦਿਆਂ ਕਿਹਾ ਕਿ ਕਨੇਡਾ ਇੱਕ ਮਲਟੀਕਲਚਰਲ ਦੇਸ਼ ਹੈ ਤੇ ਸਾਨੂੰ ਸਾਰੇ ਦਿਨ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਐਸੋਸੀਏਸਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਨੁਮਾਇੰਦੇ ਬਲਵਿੰਦਰ ਬਰਾੜ ਨੇ ਆਪਣੇ ਆਪ ਤੇ ਵਿਸ਼ਵਾਸ ਕਰਨ ਦੀ ਪਰੇਪਣਾ ਦਿੱਤੀ ਅਤੇ ਕਿਹਾ ਕਿ ਸਾਨੂੰ ਨਵੇਂ ਸਾਲ ਵਿੱਚ ਸਮਾਜ ਲਈ ਕੁੱਝ ਚੰਗੇਰਾ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਮਰਨ ਉਪਰੰਤ ਅੰਗਦਾਨ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਇਕਬਾਲ ਕੌਰ ਛੀਨਾ ਨੇ ਸਾਹਿਬਜਾਦਿਆਂ ਬਾਰੇ ਗੀਤ ਪੇਸ਼ ਕੀਤਾ। ਕਾਂਊਸਲਰਾਂ ਪੈਟ ਫੋਰਟੀਨੀ ਅਤੇ ਗੁਰਪਰੀਤ ਢਿੱਲੋਂ ਨੇ ਸਿਟੀ ਦੇ ਕਾਰਜਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਸਰੋਕਾਰਾਂ ਦੀ ਆਵਾਜ਼ ਦੇ ਹਰਬੰਸ ਸਿੰਘ ਨੇ ਸਿਟੀ ਦੁਆਰਾ ਵਧੇਰੇ ਮੁੱਲ ਤੇ ਰਿਵਰਸਟੋਨ ਗੋਲਫ ਕਲੱਬ ਖਰੀਦਨ ਅਤੇ ਆਮ ਲੋਕਾਂ ਉੱਤੇ ਪਰਾਪਰਟੀ ਟੈਕਸ ਦੇ ਵਾਧੇ ਦਾ ਜ਼ਿਕਰ ਕੀਤਾ। ਇਸ ਦੌਰਾਨ ਹਰਜੀਤ ਬੇਦੀ ਨੇ ਸਾਕਾ ਸਰਹੰਦ ਸਬੰਧੀ ਨਾਟਕ ”ਕਿਵ ਕੂੜੇ ਤੁੱਟੇ ਪਾਲ” ਪੇਸ਼ ਕੀਤਾ। ਦਰਸ਼ਕਾਂ ਨੂੰ ਇਸ ਪੇਸ਼ਕਾਰੀ ਨੇ ਬਹੁਤ ਹੀ ਭਾਵੁਕ ਕਰ ਦਿੱਤਾ। ਨਾਟਕ ਆਪਣਾ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਜੇ ਅਸੀਂ ਕਿਸੇ ਜ਼ੁਲਮ ਨੂੰ ਤਮਾਸ਼ਾਈ ਬਣ ਕੇ ਦੇਖਾਂਗੇ ਤਾਂ ਇਸ ਦੀ ਕੀਮਤ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਰਨੀ ਪਵੇਗੀ।
ਇਸ ਲਈ ਸਾਨੂੰ ਆਪਣੀ ਸਮਰੱਥਾ ਅਨੁਸਾਰ ਜ਼ੁਲਮ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਪਰੋਗਰਾਮ ਵਿੱਚ ਫਾਦਰ ਟੋਬਿਨ ਕਲੱਬ ਦੇ ਪਰਧਾਨ ਰਣਜੀਤ ਸਿੰਘ ਤੱਗੜ, ਪ੍ਰੋ: ਰਾਮ ਸਿੰਘ, ਅਤੇ ਮਾਊਨਟੈਨਐਸ਼ ਕਲੱਬ ਦੇ ਪਰਧਾਨ ਬਖਸ਼ੀਸ਼ ਸਿੰਘ ਗਿੱਲ, ਪਰਧਾਨ ਦਰਸ਼ਨ ਗਰੇਵਾਲ ਤੇ ਬਲਦੇਵ ਔਲਖ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲੁਆਈ। ਕਲੱਬ ਵਲੋਂ ਹਰਬੰਸ ਸਿੰਘ ਚਮਕ, ਗੈਰੀ ਗਰੇਵਾਲ ਅਤੇ ਹੋਰਾਂ ਦਾ ਸਹਾਇਤਾ ਕਰਨ ਲਈ ਧੰਨਵਾਦ ਕੀਤਾ ਗਿਆ। ਅੰਤ ਵਿੱਚ ਪਰਮਜੀਤ ਬੜਿੰਗ ਨੇ ਸਮੂਹ ਕਲੱਬ ਮੈਂਬਰਾਂ ਤੇ ਮਹਿਮਾਨਾਂ ਦਾ ਪਰੋਗਰਾਮ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਚਾਹ ਪਾਣੀ ਦੀ ਸੇਵਾ ਬਲਵੰਤ ਕਲੇਰ, ਬਲਵਿੰਦਰ ਬਰਾੜ ਅਤੇ ਇੰਦਰਜੀਤ ਗਰੇਵਾਲ ਨੇ ਨਿਭਾਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …