7.3 C
Toronto
Saturday, October 17, 2026
spot_img
Homeਕੈਨੇਡਾਘਰਾਂ ਅੱਗੋਂ ਕੂੜਾ ਚੁੱਕਣ ਵਿੱਚ ਤਬਦੀਲੀ

ਘਰਾਂ ਅੱਗੋਂ ਕੂੜਾ ਚੁੱਕਣ ਵਿੱਚ ਤਬਦੀਲੀ

ਘਰਾਂ ਅੱਗੋਂ ਕੂੜਾ ਚੁੱਕਣ ਵਿੱਚ ਤਬਦੀਲੀਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜ਼ਨ ਵਿੱਚ ਘਰਾਂ ਦੇ ਬਾਹਰ ਤੋਂ ਹਫ਼ਤਾਵਰੀ ਪੱਧਰ ‘ਤੇ ਕੂੜਾ ਚੁੱਕਣ ਦਾ ਕੰਮ ਦਸੰਬਰ ਵਿੱਚ ਖਤਮ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਮਿਸੀਸਾਗਾ ਤੇ ਬਰੈਂਪਟਨ ਵਿੱਚ ਇਹ ਹਫ਼ਤਾਵਰੀ ਕੂੜਾ ਇਕੱਠਾ ਕਰਨ ਦਾ ਕਾਰਜ 10 ਤੋਂ 13 ਦਸੰਬਰ ਵਿਚਕਾਰ ਬੰਦ ਹੋ ਜਾਏਗਾ।ਸ਼ਹਿਰੀ ਕੇਲੇਡੌਨ ਵਿੱਚ ਇਹ 3 ਅਤੇ 10 ਦਸੰਬਰ ਅਤੇ ਪੇਂਡੂ ਕੇਲੇਡੌਨ ਵਿੱਚ 14 ਦਸੰਬਰ ਨੂੰ ਖਤਮ ਹੋ ਜਾਏਗਾ। ਪੀਲ ਰੀਜ਼ਨ ਨੇ ਨਿਵਾਸੀਆਂ ਨੂੰ ਕੂੜਾ ਘਰਾਂ ਤੋਂ ਬਾਹਰ ਰੱਖਣ ਲਈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸ ਤਹਿਤ ਉਹ ਆਪਣੇ ਫੁੱਟਪਾਥ ‘ਤੇ ਕੂੜੇ ਨੂੰ ਛੋਟੇ ਕੰਟੇਨਰਾਂ ਵਿੱਚ ਹੀ ਰੱਖਣ ਜਿਨ੍ਹਾਂ ਦਾ ਭਾਰ 20 ਕਿਲੋਗ੍ਰਾਮ ਤੋਂ ਵਧ ਨਾ ਹੋਵੇ। ਕੂੜਾ ਕਿਸ ਤਰ੍ਹਾਂ ਦਾ ਹੈ ਇਸ ਸਬੰਧੀ ਉਸ ‘ਤੇ ਲੇਬਲ ਲਗਾਏ ਜਾਣ। ਪਲਾਸਟਿਕ ਬੈਗ, ਗੱਤੇ ਦੇ ਡੱਬੇ ਅਤੇ 20 ਕਿਲੋਗ੍ਰਾਮ ਤੋਂ ਵਧ ਵਜ਼ਨ ਦੇ ਕੰਟੇਨਰਾਂ ਵਿੱਚ ਰੱਖਿਆ ਕੂੜਾ ਚੁੱਕਿਆ ਨਹੀਂ ਜਾਏਗਾ।

RELATED ARTICLES
POPULAR POSTS