ਬਰੈਂਪਟਨ/ਬਿਊਰੋ ਨਿਊਜ਼ : ਅਰੌਰਾ-ਓਕ ਰਿਜ਼-ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਲਿਓਨਾ ਐਲਸਲੇਵ ਨੇ ਐਲਾਨ ਕੀਤਾ ਕਿ ਯੌਰਕ ਖੇਤਰ ਦੀ ਅਲਜ਼ਾਈਮਰ ਸੁਸਾਇਟੀ ਨੂੰ ‘ਨਿਊ ਹੌਰੀਜ਼ਨਜ਼ ਫਾਰ ਸੀਨੀਅਰ ਪ੍ਰੋਗਰਾਮ’ (ਐੱਨਐੱਚਐੱਸਪੀ) ਰਾਹੀਂ ਆਰਟਵੈੱਲ ਪ੍ਰੋਜੈਕਟ ਲਈ ਫੈਡਰਲ ਫੰਡ ਮੁਹੱਈਆ ਕੀਤੇ ਜਾਣਗੇ। ਐੱਨਐੱਚਐੱਸਪੀ ਅਲਜ਼ਾਈਮਰ ਪੀੜਤ ਬਜ਼ੁਰਗਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੂੰ ਸਰਗਰਮ ਰਹਿਣ ਲਈ ਆਪਣਾ ਗਿਆਨ, ਹੁਨਰ ਅਤੇ ਤਜਰਬਾ ਸਾਂਝਾ ਕਰਨ ਲਈ ਪ੍ਰੇਰਿਆ ਜਾਂਦਾ ਹੈ। ਯੋਰਕ ਖੇਤਰ ਦੀ ਅਲਜ਼ਾਈਮਰ ਸੁਸਾਇਟੀ ਐੱਨਐੱਚਐੱਸਪੀ ਰਾਹੀਂ 21,477 ਡਾਲਰ ਦਾ ਪ੍ਰਾਜੈਕਟ ਫੰਡ ਪ੍ਰਾਪਤ ਕਰ ਰਹੀ ਹੈ। ਇਸ ਗ੍ਰਾਂਟ ਨਾਲ ਮੈਕਮਾਈਕਲ ਕੈਨੇਡੀਅਨ ਆਰਟ ਕੁਲੈਕਸ਼ਨ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਆਰਟਵੈਲ ਪ੍ਰਾਜੈਕਟ ਨੂੰ ਨਵਿਆਇਆ ਜਾਵੇਗਾ। ਇਸ ਰਾਹੀਂ ਅਲਜ਼ਾਈਮਰ ਤੋਂ ਪੀੜਤ ਬਜ਼ੁਰਗਾਂ ਨੂੰ ਸੰਗਠਨ ਦੇ ਆਰਟ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਣ ਵਿੱਚ ਮਦਦ ਕੀਤੀ ਜਾਵੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …