ਬਰੈਂਪਟਨ/ਬਿਊਰੋ ਨਿਊਜ਼
ਬੀਤੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਦੇ ਵਫਦ ਨੇ ਐਸੋਸੀਏਸ਼ਨ ਦੇ ਪਰਧਾਨ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਰੀਜਨਲ ਕੌਂਸਲਰ ਜੌਹਨ ਸਪਰੋਵਿਰੀ ਨਾਲ ਆਪਣੇ ਮਸਲਿਆਂ ਬਾਰੇ ਗੱਲਬਾਤ ਕੀਤੀ।
ਵਫਦ ਵਲੋਂ ਇਸ ਸਮੇਂ ਪਾਰਕਾਂ ਵਿੱਚ ਘਾਹ ਦੀ ਕਟਾਈ ਕਰਨ, ਵਾਸ਼ਰੂਮ ਰਖਵਾਉਣ ਅਤੇ ਬੈਂਚਾ ਦੀ ਹੋਰ ਲੋੜ ਬਾਰੇ ਗੱਲਬਾਤ ਸਮੇਂ ਸਪਰੋਵਿਰੀ ਨੇ ਕਿਹਾ ਕਿ ਪਾਰਕਾਂ ਵਿੱਚਲੇ ਘਾਹ ਦੀ ਕਟਾਈ ਇੱਕ ਦੋ ਦਿਨਾਂ ਵਿੱਚ ਕਰਾ ਦਿੱਤੀ ਜਾਵੇਗੀ। ਦੋ ਏਕੜ ਤੋਂ ਛੋਟੇ ਪਾਰਕਾਂ ਵਿੱਚ ਵਾਸ਼ਰੂਮ ਆਲੇ ਦੁਆਲੇ ਦੇ ਘਰਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਰੱਖੇ ਜਾ ਸਕਦੇ। ਬੈਂਚਾਂ ਬਾਰੇ ਉਹਨਾਂ ਲੋੜੀਦੀਆਂ ਥਾਵਾਂ ਤੇ ਜਲਦੀ ਹੀ ਬੈਂਚ ਭੇਜਣ ਦਾ ਵਾਅਦਾ ਕੀਤਾ।
ਵਫਦ ਨੇ ਮੰਗ ਕੀਤੀ ਕਿ ਬੱਸਾ ਦੀ ਟਰਾਂਸਫਰ ਦਾ ਸਮਾਂ 4 ਘੰਟੇ ਕੀਤਾ ਜਾਵੇ ਤੇ ਨਾਨ-ਪੀਕ ਸਮੇਂ ਸੀਨੀਅਰਜ ਨੂੰ ਮੁਫਤ ਸਫਰ ਦੀ ਸਹੂਲਤ ਦਿੱਤੀ ਜਾਵੇ । ਇਹ ਸਬੂਤ ਦਿੱਤੇ ਗਏ ਕਿ ਕਈ ਹੋਰ ਪ੍ਰੋਵਿੰਸਾਂ ਵਿੱਚ ਇਹ ਸਹੂਲਤ ਹੈ। ਇਹ ਵੀ ਮੰਗ ਕੀਤੀ ਗਈ ਕਿ ਬੱਸ ਸਟੈਂਡਾ ਤੇ ਸ਼ੈਲਟਰਾਂ ਨੂੰ ਰੀ-ਡੀਜਾਈਨ ਕੀਤਾ ਜਾਵੇ ਕਿਉਂਕਿ ਮੌਜੁਦਾ ਸ਼ੈਲਟਰ ਮੀਂਹ ਅਤੇ ਸਨੋਅ ਤੋਂ ਬਚਾਅ ਨਹੀਂ ਕਰਦੇ। ਟਰਾਂਸਫਰ ਸਮਾਂ 4ਘੰਟ ੇਲਈ ਉਹਨਾਂ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਤੇ ਕੰਮ ਹੋਰਿਹਾ ਹੈ ਤੇ ਉਮੀਦ ਹੈ ਕਿ ਇਹ ਜਲਦੀ ਹੀ ਹੋ ਜਾਵੇਗਾ। ਬਰੈਨਪਟਨ ਵਿੱਚ ਸੀਨੀਅਰਜ ਲਈ ਰੀਕਰੀਏਸ਼ਨ ਵਾਸਤੇ ਥਾਵਾਂ ਦੀ ਥੁੜ ਦਾ ਜਵਾਬ ਦਿੰਦੇ ਹੋਏ ਸਪਰੋਵਿਰੀ ਨੇ ਦੱਸਿਆ ਕਿ ਟੌਰਬਰਮ ਅਤੇ ਸੰਦਲਵੁੱਡ ਦੇ ਕਾਰਨਰ ਤੇ ਪਈ 22 ਏਕੜ ਜਮੀਨ ਤੇ ਫਲਾਵਰ ਸਿਟੀ ਰੀਕਰੀਏਸ਼ਨ ਵਾਂਗ ਹੀ ਸੈਂਟਰ ਬਣਾਉਣ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ। ਇਸੇ ਤਰ੍ਹਂਾਂ ਪੀਲ ਸਕੂਲ ਬੋਰਡ ਨਾਲ ਵੀ ਇਸ ਲਈ ਗੱਲਬਾਤ ਹੋ ਰਹੀ ਹੈ ਕਿ ਸਕੂਲਾਂ ਵਿੱਚ ਸੀਨੀਅਰਜ਼ ਨੂੰ 4 ਘੰਟੇ ਲਈ ਸਥਾਨ ਦਿੱਤਾ ਜਾਵੇ। ਐਮ ਪੀ ਰੂਬੀ ਸਹੋਤਾ ਨਾਲ ਗੱਲਬਾਤ ਸਮੇਂ ਕਨੇਡਾ ਤੋਂ ਬਾਹਰ ਜਾਇਦਾਦ ਦੀ ਲਿਮਟ ਇੱਕ ਲੱਖ ਡਾਲਰ ਤੋਂ ਵਧਾਉਣ ਦੀ ਜੋਰਦਾਰ ਢੰਗ ਮੰਗ ਕੀਤੀ ਗਈ ਕਿਉਂਕਿ ਇਹ ਸੀਮਾ ਰੇਖਾ 40 ਸਾਲ ਪੁਰਾਣੀ ਹੈ ਤੇ ਹੁਣ ਪਰਾਪਰਟੀ ਦੀਆ ਕੀਮਤਾਂ ਬਹੁਤ ਵਧ ਗਈਆਂ ਹਨ। ਇਸ ਤੇ ਸਹਿਮਤ ਹੁੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤੇ ਕੰਮ ਕੀਤਾ ਜਾਵੇਗਾ। ਇਸ ਤੋਂ ਬਿਨਾ ਕਨੇਡਾ ਤੋਂ ਬਾਹਰਲੀ ਆਮਦਨ ਬਾਰੇ ਅਤੇ ਵਧੀ ਮਹਿੰਗਾਈ ਕਾਰਣ ਕਈ ਦਹਾਕੇ ਬਣੀ ਗਰੀਬੀ ਰੇਖਾ ਵਧਾਉਣ ਅਤੇ ਸਾਰੇ ਸੀਨੀਅਰਾਂ ਲਈ ਹਰ ਤਰ੍ਹਂਾ ਦੀ ਮੈਡੀਕਲ ਸਹੂਲਤ ਦੀ ਮੰਗ ਕੀਤੀ ਜਿਸ ਨਾਲ ਉਹਨਾਂ ਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਇਸ ਲਈ ਉਹ ਸੀਨੀਅਰਾਂ ਲਈ ਪਾਰਲੀਮੈਂਟ ਵਿੱਚ ਆਵਾਜ ਉਠਾਉਣਗੇ। ਜਿੰਨ੍ਹਾ ਸੀਨੀਅਰਜ ਦੀ 65 ਸਾਲ ਦੀ ਉਮਰ ਵਿੱਚ 10 ਸਾਲ ਦੀ ਸਟੇਅ ਪੂਰੀ ਨਹੀਂ ਹੁੰਦੀ ਉਨ੍ਹਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ। ਇਸੇ ਤਰ੍ਹਾਂ ਉਨ੍ਹਾਂ ਵਰਕ ਇਨਕਮ ਦੀ ਲਿਮਟ 3500 ਡਾਲਰ ਸਾਲਾਨਾ ਤੋਂ ਵਧਾਉਣ ਦੀ ਮੰਗ ਨਾਲ ਸਹਿਮਤੀ ਪਰਗਟਾਈ। ਪੀ ਆਰ ਕਾਰਡ 5 ਸਾਲ ਦੀ ਥਾਂ 10 ਸਾਲਾਂ ਲਈ ਇਸ਼ੂ ਕਰਨ ਦੀ ਮੰਗ ਤੇ ਉਨ੍ਹਾਂ ਪੂਰੀ ਸਹਿਮਤੀ ਜਤਾਉਂਦੇ ਕਿਹਾ ਕਿ ਇਸ ਲਈ ਉਹ ਯਤਨ ਕਰਨਗੇ। ਉਹਨਾਂ ਇਹ ਯਕੀਨ ਦੁਆਇਆ ਕਿ ਐਸੋਸੀਏਸ਼ਨ ਉਹਨਾਂ ਨੂੰ ਕਿਸੇ ਸਮੇਂ ਵੀ ਮਿਲ ਸਕਦੀ ਹੈ। ਐਸੋਸੀਏਸਨ ਦੇ ਇਹਨਾਂ ਵਫਦਾਂ ਵਿੱਚ ਪਰਧਾਨ ਪਰਮਜੀਤ ਬੜਿੰਗ ਤੋਂ ਬਿਨਾਂ ਸੈਕਟਰੀ ਨਿਰਮਲ ਸੰਧੂ, ਕਰਤਾਰ ਚਾਹਲ, ਜੰਗੀਰ ਸਿੰਘ ਸੈਂਭੀ, ਪ੍ਰੋ: ਕੁਲਦੀਪ ਸਿੰਘ, ਹਰਦਿਆਲ ਸੰਧੂ, ਪ੍ਰੀਤਮ ਸਿੰਘ ਸਰਾਂ, ਵਿਸਾਖਾ ਸਿੰਘ, ਗੁਰਨਾਮ ਸਿੰਘ ਕੈਰੋਂ, ਅਤੇ ਪ੍ਰੋ: ਜੰਗੀਰ ਸਿੰਘ ਕਾਹਲੋਂ ਸ਼ਾਮਲ ਸਨ। ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਜਨਰਲ ਬਾਡੀ ਦੀ ਮੀਟਿੰਗ 10 ਜੂਨ ਨੂੰ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ 10:30 ਵਜੇ ਹੋਵੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …