ਤਿੰਨ ਦਿਨਾਂ ਸਮੁੱਚੇ ਮੇਲੇ ਦੌਰਾਨ ਪੰਜਾਬੀ ਰੰਗ ਰਿਹਾ ਭਾਰੂ਼
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਨੇਡਾ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ਼ ਗਰਮੀਆਂ ਦੇ ਮੌਸਮ ਵਿੱਚ ਜਿੱਥੇ ਸ਼ਹਿਰੀ ਪ੍ਰਸ਼ਾਸ਼ਨਾਂ ਦੀ ਅਗਵਾਈ ਹੇਠ ਬਹੁ-ਸੱਭਿਆਚਾਰਕ ਸਮਰ (ਗਰਮੀਆਂ ਦੀ ਰੁੱਤ ਦੇ ਮੇਲੇ) ਮੇਲੇ ਲੱਗਦੇ ਹਨ ਉੱਥੇ ਹੀ ਲੋਕਾਂ ਵੱਲੋਂ ਇਹਨਾਂ ਮੇਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਵੀ ਲਿਆ ਜਾਂਦਾ ਹੈ। ਇਹ ਮੇਲੇ ਲੋਕਾਂ ਅੰਦਰ ਛੁਪੇ ਹੋਏ ਹੁਨਰ ਅਤੇ ਸੱਭਿਆਚਾਰਕ ਕਲਾਵਾਂ ਨੂੰ ਨਿਖਾਰਨ ਦਾ ਕੰਮ ਵੀ ਕਰਦੇ ਹਨ ਅਤੇ ਇਸੇ ਲੜੀ ਤਹਿਤ ਬਰੈਂਪਟਨ ਸ਼ਹਿਰ ਵੱਲੋਂ ਕਰਵਾਏ ਜਾਂਦੇ ਸਲਾਨਾ ਤਿੰਨ ਦਿਨਾਂ ਬਹੁ-ਸੱਭਿਆਚਾਰਕ ਮੇਲੇ ઑਕੈਰਾਬ੍ਰਹਮ਼ ਦਾ ਆਯੋਜਨ ਕੀਤਾ ਗਿਆ। ਬਰੈਂਪਟਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਲੱਗਣ ਵਾਲੇ ਇਸ ਮੇਲੇ ਵਿੱਚ ਭਾਵੇਂ ਦੁਨੀਆਂ ਦੇ ਕਈ ਦੇਸ਼ਾਂ ਦਾ ਸੱਭਿਆਚਾਰ ਜਾਨਣ ਅਤੇ ਮਾਨਣ ਦਾ ਅਵਸਰ ਲੋਕਾਂ ਨੂੰ ਮਿਲਿਆ ਪਰ ਬਰੈਂਪਟਨ ਦੇ ਸੂਜ਼ਨ ਫੈਨਲ ਸਪੋਰਟਸ ਕੰਪਲੈਕਸ (ਨੇੜੇ ਸ਼ੇਰੀਡਨ ਕਾਲਜ਼) ਅੰਦਰ ਪ੍ਰਿਤਪਾਲ ਸਿੰਘ ਚੱਗਰ ਦੀ ਅਗਵਾਈ ਹੇਠ ਲੱਗਣ ਵਾਲੇ ਪੰਜਾਬ ਪਵੇਲੀਅਨ ਦੀ ਸ਼ਾਨ ਕੁਝ ਵੱਖਰੀ ਹੀ ਸੀ। ਜਿੱਥੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਇਸਨੂੰ ਸੁਚੱਜੇ ਅਤੇ ਬੇਹਤਰੀਨ ਤਰੀਕੇ ਨਾਲ ਲੋਕਾਂ ਸਾਹਵੇਂ ਪੇਸ਼ ਕਰਨ ਦੀਆਂ ਪੇਸ਼ਕਾਰੀਆਂ ਨੇ ਹਰ ਇੱਕ ਦਾ ਦਿਲ ਹੀ ਮੋਹ ਲਿਆ।
ਪ੍ਰਿਤਪਾਲ ਸਿੰਘ ਚੱਗਰ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਮੇਜਰ ਸਿੰਘ ਨਾਗਰਾ, ਡਾ. ਅਮਰਦੀਪ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਬੰਗਾ, ਅਹਿਸਾਨ ਖੰਡੇਕਰ, ਸਤਿੰਦਰ ਕੌਰ ਕਾਹਲੋਂ, ਸੁਰਜੀਤ ਕੌਰ, ਸੁਖਜੀਤ ਕੌਰ ਮਾਨ, ਕੁਲਦੀਪ ਖੱਟਕਲ, ਡਾ. ਦਵਿੰਦਰ ਸਿੰਘ ਲੱਧੜ, ਪਰਮਪ੍ਰੀਤ ਕੌਰ ਬੰਗਾ, ਗਿਆਨ ਸਿੰਘ ਕੰਗ, ਡਾ. ਹਰਦੀਪ ਕੌਰ, ਗਾਇਕਾ ਰਣਜੀਤ ਕੌਰ, ਹਰੀਦੇਵ ਕਾਂਡਾ, ਪਿਆਰਾ ਸਿੰਘ ਕੁੱਦੋਵਾਲ, ਚਮਕੌਰ ਸਿੰਘ ਸਮੇਤ ਸਮੁੱਚੀ ਟੀਮ ਵੱਲੋਂ ਪਿਛਲੇ ਕਈ ਦਿਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਇਸ ਸਮਾਗਮ ਦੀ ਰੂਪਰੇਖਾ ਨੇ ਵੇਖਣ ਵਾਲੇ ਹਰ ਇੱਕ ਦਾ ਮਨ ਮੋਹ ਲਿਆ।
ਪੰਜਾਬੀ ਸੱਭਿਆਚਾਰ ਦੀ ਪੁਰਾਤਨ ਅਤੇ ਅਜੋਕੀ ਤਸਵੀਰ ਪੇਸ਼ ਕਰਦੇ ਇਸ ਪੰਜਾਬੀ ਮੇਲੇ ਵਿੱਚ ਜਿੱਥੇ ਖਾਣ-ਪੀਣ ਅਤੇ ਖਰੀਦਦਾਰੀ ਕਰਨ ਦੇ ਸਟਾਲ ਵੇਖੇ ਗਏ ਉੱਥੇ ਹੀ ਗਿੱਧਾ, ਭੰਗੜਾ, ਜਾਗੋ, ਗੀਤ-ਸੰਗੀਤ, ਮਿਸ ਪੰਜਾਬਣ ਦੇ ਰੂਪ ਵਿੱਚ ਪੰਜਾਬਣ ਮੁਟਿਆਰਾਂ ਦੀ ਸੁੰਦਰਤਾ, ਸਹਿਜਤਾ, ਸਲੀਕਾ, ਨਖ਼ਰਾ, ਚਾਲ-ਢਾਲ ਅਤੇ ਆਤਮ-ਵਿਸ਼ਵਾਸ਼ ਵੇਖਦਿਆਂ ਜੱਜਾਂ ਡਾ. ਦਵਿੰਦਰ ਸਿੰਘ ਲੱਧੜ, ਕੁਲਦੀਪ ਕੌਰ, ਡਾ. ਸਤਿੰਦਰ ਕੌਰ ਕਾਹਲੋਂ ਅਤੇ ਸੁਰਜੀਤ ਦੀਆਂ ਪਾਰਖੂ ਅੱਖਾਂ ਦੁਆਰਾ ਤਰਤੀਬ ਵਾਰ ਚੋਣ ਕੀਤੀ ਗਈ। ਜਿਸ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਲਵਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਯਾਨੀ ਇਹਨਾਂ ਸੁੰਦਰਤਾ ਮੁਕਾਬਲਿਆਂ ਵਿੱਚ ઑਮਿਸ ਪੰਜਾਬਣ ਼ਦਾ ਤਾਜ ਹਰਪ੍ਰੀਤ ਕੌਰ ਸਜਿਆ ਅਤੇ ਇਸਤੋਂ ਇਲਾਵਾ ਅਨਮੋਲ ਕੌਰ, ਦਿਵਨੂਰ ਕੌਰ, ਕਿਰਨਦੀਪ ਕੌਰ, ਨੀਰੂ ਵਰਮਾਂ ਆਦਿ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ। ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ਼ ਰਹਿਣ ਵਾਲੀਆਂ ਪੰਜਾਬਣਾਂ ਨੂੰ ਇੱਥੇ ਟਰੱਕਿੰਗ ਐਸੋਸ਼ੀਏਸ਼ਨ ਵੱਲੋਂ 2-2 ਹਜ਼ਾਰ ਡਾਲਰ ਦੀ ਸਕਾਲਸ਼ਿੱਪ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਛੋਟੀਆਂ ਬੱਚੀਆਂ ਹਰਨੀਤ ਬਾਜਵਾ, ਮਨਨ ਕੌਰ ਅਤੇ ਸਹਿਜ ਭਾਰਜ ਦਾ ਜਿੱਥੇ ਭੰਗੜਾ ਵੇਖਣ ਵਾਲਾ ਸੀ ਉੱਥੇ ਹੀ ਸੱਜਲ ਕੌਰ ਬੰਗਾ, ਵਿਨੋਦ ਹਰਪਾਲਪੁਰੀ, ਡਾ. ਤਲ੍ਹਾ ਮਸੂਦ, ਡਾ. ਤੇਜਿੰਦਰ ਸਿੰਘ ਕਾਲਰਾ, ਵਿਨੋਦ ਹਰਪਾਲਪੁਰੀ, ਨਵਤੇਜ ਸਿੰਘ, ਭਪਿੰਦਰ ਰਤਨ, ਰਣਜੋਧ ਸਿੰਘ ਅਤੇ ਡਾ. ਰੁਪਿੰਦਰ ਸਿੰਘ ਦੀ ਗਾਇਕੀ ਨੇ ਵੀ ਇਸ ਮੇਲੇ ਦੌਰਾਨ ਆਪਣਾ ਚੰਗਾ ਰੰਗ ਬਿਖੇਰਿਆ। ਇਸ ਤੋਂ ਇਲਾਵਾ ਕਵੀ ਦਰਬਾਰ ਵੀ ਹੋਇਆ ਅਤੇ ਛੋਟੀਆਂ ਖੇਡਾਂ ਦੇ ਮੁਕਾਬਲੇ ਵੀ ਹੋਏ ਅਤੇ ਸੁਖਪ੍ਰੀਤ ਸਿੰਘ ਦੁਆਰਾ ਬਣਾਏ ਰੇਖਾ ਚਿੱਤਰਾਂ ਦੀ ਪ੍ਰਦਰਸਨੀ ਵੀ ਸਲਾਹੁਣਯੋਗ ਸੀ।