2.6 C
Toronto
Friday, November 7, 2025
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਸਥਾਪਨਾ...

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਸਥਾਪਨਾ ਦਿਵਸ ਅਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : 16 ਜਨਵਰੀ ਦਿਨ ਮੰਗਲਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਸਿੱਖੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਫਾਊਂਡੇਸ਼ਨ ਡੇ ਬੜੀ ਸ਼ਰਧਾ ਨਾਲ ਮਨਾਇਆ। ਵਿਦਿਆਰਥੀਆਂ ਨੇ ਭਾਸ਼ਣ ਅਤੇ ਸ਼ਬਦ ਕੀਰਤਨ ਵਿੱਚ ਭਾਗ ਲਿਆ। ਇਸ ਦਿਨ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਦੀ ਨੀਂਹ ਰੱਖੀ ਜਿਸ ਨੇ ਸਿੱਖਾਂ ਵਿੱਚ ਕੌਮੀਅਤਾ ਦੇ ਜਜ਼ਬੇ ਨੂੰ ਬਲ ਬਖਸ਼ਿਆ।
ਇਸੇ ਹੀ ਦਿਨ ਵਿਦਿਆਰਥੀਆਂ ਨੇ ਚਾਲੀ ਮੁਕਤਿਆਂ ਦੀ ਯਾਦ ਵਿਚ ਵਿਸ਼ੇਸ਼ ਪ੍ਰੋਗਰਾਮ ਕੀਤਾ ਅਤੇ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਦ੍ਰਿੜ ਕਰਵਾਇਆ ਗਿਆ ਕਿ ਚੰਗੇ ਇਨਸਾਨ ਦਾ ਫ਼ਰਜ ਹੈ ਕਿ ਮੁਸੀਬਤ ਵੇਲੇ ਹਰ ਕਿਸੇ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਗੁਰਮਤ ਅਨੁਸਾਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। 12 ਜਨਵਰੀ ਦਿਨ ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਜੀਵਨੀ ਅਤੇ ਉਨ੍ਹਾਂ ਦਾ ਸੰਸਾਰ ਨੂੰ ”ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ” ਦੇ ਸੁਨੇਹੇ ਬਾਰੇ ਚਾਨਣਾ ਪਾਇਆ।
ਗੁਰੂ ਜੀ ਨੇ ਸੰਤ ਸਿਪਾਹੀ ਦੀ ਪਰੰਪਰਾ ਚਲਾ ਕੇ ਇੱਕ ਸੁਧਰੇ ਹੋਏ ਸਮਾਜ ਦੀ ਸਿਰਜਣਾ ਕੀਤੀ, ਜਿਸ ਵਿੱਚ ਬੋਧ ਗਿਆਨ ਨਾਲੋਂ ਅਸਲੀ ਜੀਵਨ ਵਿੱਚ ਵਿਚਰਨ ਲਈ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਅਪਨਾਉਣਾ ਜ਼ਰੂਰੀ ਸਮਝਿਆ।ਫ਼ਰੇਜ਼ਰ ਰਿਪੋਰਟ ਮੁਤਾਬਕ ਇੱਕ ਵਾਰ ਫਿਰ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਓਨਟਾਰੀਓ ਦੇ 3064 ਸਕੂਲਾਂ ਵਿਚੋਂ ਟੌਪ ਦੇ 20 ਸਕੂਲਾਂ ਵਿੱਚੋਂ ਇੱਕ ਹੈ। ਸਕੂਲ ਦਾ ਇਹ ਮਾਣ ਪਿਛਲੇ 4 ਸਾਲਾਂ ਤੋਂ ਬਰਕਰਾਰ ਹੈ।

RELATED ARTICLES
POPULAR POSTS