ਬਰੈਂਪਟਨ/ਡਾ. ਝੰਡ : ਪੱਤਰਕਾਰ ਸਤਪਾਲ ਸਿੰਘ ਜੌਹਲ ਜੋ ਕਿ ਵਾਰਡ 9-10 ਤੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਵਜੋਂ ਦਰਜਨ-ਭਰ ਉਮੀਦਵਾਰਾਂ ਵਿੱਚੋਂ ਉੱਭਰਵੇਂ ਉਮੀਦਵਾਰ ਸਨ ਅਤੇ ਇਸ ਚੋਣ ਵਿਚ ਜਿੱਤ ਤੋਂ ਲੱਗਭੱਗ 800 ਵੋਟ ਪਿੱਛੇ ਰਹਿ ਗਏ ਹਨ, ਨੇ ਇਸ ਚੋਣ ਵਾਰਡ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਜੀਵਨ ਦੇ ਹਰੇਕ ਖ਼ੇਤਰ ਵਿਚ ਜਿੱਤ-ਹਾਰ ਤਾਂ ਬਣੀ ਹੀ ਹੋਈ ਹੈ ਅਤੇ ਇਸ ਚੋਣ ਖ਼ੇਤਰ ਵਿਚ ਇਹ ਹੋਰ ਵੀ ਮਹੱਤਵ-ਪੂਰਨ ਹੈ। ਚੋਣ-ਮੈਦਾਨ ਵਿਚ ਚੋਣ ਲੜ ਰਹੇ ਉਮੀਦਵਾਰਾਂ ਵਿੱਚੋਂ ਕਿਸੇ ਇਕ ਨੇ ਹੀ ਜਿੱਤਣਾ ਹੁੰਦਾ ਹੈ ਅਤੇ ਇਸ ਵਾਰਡ ਵਿਚ ਉਹ ਜਿੱਤ ਬਲਬੀਰ ਸੋਹੀ ਨੂੰ ਪ੍ਰਾਪਤ ਹੋਈ ਹੈ। ਉਹ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦੇ ਹਨ ਅਤੇ ਸਕੂਲ-ਟਰੱਸਟੀ ਵਜੋਂ ਪੂਰੀ ਸੁਹਿਰਦਤਾ ਨਾਲ ਕੰਮ ਕਰਨ ਦੀ ਕਾਮਨਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਪਹਿਲਾਂ ਵਾਂਗ ਹੀ ਕਮਿਊਨਿਟੀ ਦੀ ਸੇਵਾ ਕਰਦੇ ਰਹਿਣਗੇ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …