ਕਿਹਾ ਮੈਨੂੰ ਭਾਰਤੀ ਮੂਲ ਦੀ ਹੋਣ ‘ਤੇ ਮਾਣ ਹੈ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਵਾਸ਼ਿੰਗਟਨ (ਡੀਸੀ) ‘ਚ ਭਾਰਤੀ ਦੂਤਾਵਾਸ ਦੇ ਦਫ਼ਤਰ ਵਿਖੇ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ ਭਾਰਤੀ ਮੂਲ ਦੀ ਹੋਣ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਅਮਰੀਕੀ ਬਣਨ ਦੇ ਲਈ ਭਾਰਤੀਯਤਾ ਨੂੰ ਛੱਡਣ ਦੀ ਜ਼ਰੂਰਤ ਨਹੀਂ ਹੈ। ਨਿੱਕੀ ਨੇ ਭਾਰਤੀ ਦੂਤਾਵਾਸ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਹੀ ਉਨ੍ਹਾਂ ਨੇ ਕਿਹਾ ‘ਮੈਂ ਭਾਰਤੀ ਮਾਤਾ-ਪਿਤਾ ਦੀ ਇਕ ਮਾਣਮੱਤੀ ਬੇਟੀ ਹਾਂ’
ਹੇਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਭਾਰਤ ਦੇ ਨਾਲ ਅਮਰੀਕਾ ਦੇ ਵਧੀਆ ਸਬੰਧਾਂ ਦੀ ਹਾਮੀ ਭਰਦੇ ਹਨ ਅਤੇ ਭਾਰਤ ਨੂੰ ਮਹੱਤਤਾ ਦਿੰਦੇ ਹਨ ਅਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਇਕ ਨਵੇਂ ਪੱਧਰ ‘ਤੇ ਲਿਜਾਣਾ ਚਾਹੁੰਦੇ ਹਨ। ਨਿੱਕੀ ਨੇ ਇਹ ਵੀ ਕਿਹਾ ਕਿ ‘ਸਾਡੇ ਦੋਵਾਂ ਦੇ ਗਣਤੰਤਰ ‘ਚ ਬਹੁਤ ਕੁਝ ਸਮਾਨ ਹੈ, ਇਸੇ ਕਾਰਨ ਸਾਡਾ ਦੋਸਤ ਬਣਨਾ ਸਮਝ ‘ਚ ਆਉਂਦਾ ਹੈ।’ ਮੈਨੂੰ ਲਗਦਾ ਹੈ ਕਿ ਤੁਹਾਨੂੰ ਸਾਡੇ ਵਿਚਾਲੇ ਵਧਦੇ ਸਬੰਧਾਂ ‘ਚ ਯਕੀਨ ਨਜ਼ਰ ਆਉਂਦਾ ਹੈ। ਭਾਰਤ ‘ਚ ਜੋ ਕੁਝ ਹੋ ਰਿਹਾ ਹੈ ਅਤੇ ਵਧਦੇ ਸਬੰਧਾਂ ਨਾਲ ਰਾਸ਼ਟਰਪਤੀ ਬਹੁਤ ਖੁਸ਼ ਹਨ। ਉਹ ਭਾਰਤ ਦੇ ਨਾਲ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਸਰਨਾਂ ਨੇ ਹੇਲੀ ਦੀ ਵਿਅਕਤੀਗਤ ਤੌਰ ‘ਤੇ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਤੁਸੀਂ ਸੰਯੁਕਤ ਰਾਸ਼ਟਰ ਦੀ ਗਤੀਸ਼ੀਲਤਾ ਨੂੰ ਸਮਝਦੀ ਹੈ। ਉਨ੍ਹਾਂ ਨੇ ਆਪਣੀ ਜੜ ਨੂੰ ਨਹੀਂ ਭੁੱਲਣ ਦੀ ਲਈ ਵੀ ਹੇਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਸਫ਼ਰ ਪ੍ਰੇਰਣਾ ਸਰੋਤ ਹੈ। ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤੀ ਮੂਲ ਦੀ ਨਿੱਕੀ ਹੇਲੀ ਨੂੰ ਸੰਯੁਕਤ ਰਾਸ਼ਟਰ ‘ਚ ਰਾਜਦੂਤ ਨਿਯੁਕਤ ਕਰਕੇ ਭਾਰਤ ਦੇ ਨਾਲ ਆਪਣੇ ਵਧੀਆ ਸਬੰਧਾਂ ਦਾ ਸਾਫ਼ ਸੰਦੇਸ਼ ਦਿੱਤਾ ਸੀ। ਇਥੇ ਹੀ ਨਹੀਂ ਟਰੰਪ ਨੇ ਭਾਰਤੀ ਮੂਲ ਦੇ ਅਜੀਤ ਪਈ ਦੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ‘ਤੇ ਨਿਯੁਕਤੀ ਕੀਤੀ ਸੀ। ਹਾਲਾਂਕਿ ਪਿਛਲੇ ਦਿਨੀਂ ਕੁਝ ਅਜਿਹੀਆਂ ਖ਼ਬਰਾਂ ਵੀ ਆਈਆਂ ਸਨ ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਨਿੱਕੀ ਹੇਲੀ ਅਤੇ ਡੋਨਾਲਡ ਟਰੰਡ ਦਰਮਿਆਨ ਅਫ਼ੇਅਰ ਚੱਲ ਰਿਹਾ ਹੈ। ਇਨ੍ਹਾਂ ਸਭ ਖ਼ਬਰਾਂ ਨੂੰ ਨਿੱਕੀ ਹੇਲੀ ਨੇ ਸਿਰੇ ਤੋਂ ਖਾਰਜ ਕੀਤਾ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …