Breaking News
Home / ਕੈਨੇਡਾ / ਭਾਰਤ ਦੇ ਐਮ. ਪੀ. ਦੇਵੀ ਪਰਸਾਦ ਤ੍ਰਿਪਾਠੀ ਦਾ ਕੈਨੇਡਾ ਵਿਚ ਸਨਮਾਨ

ਭਾਰਤ ਦੇ ਐਮ. ਪੀ. ਦੇਵੀ ਪਰਸਾਦ ਤ੍ਰਿਪਾਠੀ ਦਾ ਕੈਨੇਡਾ ਵਿਚ ਸਨਮਾਨ

inian-mp-copy-copyਰੈਕਸਡੇਲ/ਬਿਊਰੋ ਨਿਊਜ਼
ਕੈਨੇਡਾ ਦੇ ਮਸ਼ਹੂਰ ਨੇਤਾ ਕਾਮਰੇਡ ਹਰਭਜਨ ਸਿੰਘ ਵੱਲੋਂ ਲੰਘੇ ਐਤਵਾਰ ਨੂੰ ਇਲੀਟ ਬੈਂਕੁਇਟ ਹਾਲ ਰੈਕਸਡੇਲ ਵਿਖੇ ਬੜੇ ਮੋਹ ਭਿਜੇ ਇਕਠ ਵਿਚ ਭਾਰਤ ਤੋਂ ਆਏ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਰਾਜ ਸਭਾ ਸ੍ਰੀ ਡੀ. ਪੀ. ਤ੍ਰਿਪਾਠੀ ਨੂੰ ਜੀ ਆਇਆਂ ਕਿਹਾ ਗਿਆ। ਬੜੇ ਮੋਹ ਭਿਜੇ ਮਾਹੌਲ ਵਿਚ ਸਪੀਚਾਂ ਅਤੇ ਪਲੈਕਾਂ ਨਾਲ ਸ੍ਰੀ ਡੀ.ਪੀ. ਤ੍ਰਿਪਾਠੀ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕੈਨੇਡਾ ਆਣ ਵਸੇ ਭਾਰਤੀ ਮੂਲ ਦੇ ਲੋਕਾਂ ਤੋਂ ਇਕਲਾਵਾ ਕੁਝ ਕੈਨੇਡੀਅਨ ਨੇਤਾ ਵੀ ਪਹੁੰਚੇ ਹੋਏ ਸਨ। ਕਾਮਰੇਡ ਜੀ ਦੇ ਸਹਿਯੋਗੀਆਂ ਵਿਚੋਂ ਉਘੇ ਬਿਜ਼ਨਸਮੈਨ ਜੋਗਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਬੈਂਸ, ਜੋਗਿੰਦਰ ਸਿੰਘ ਬਾਜਵਾ, ਲਖਵਿੰਦਰ ਸਿੰਘ, ਪਿਆਰਾ ਸਿੰਘ ਤੂਰ, ਸ਼ਸ਼ੀ ਸ਼ੇਖਰ ਆਦਿ ਦੇ ਨਾਂ ਖਾਸ ਤੌਰ ਤੇ ਵਰਨਣ ਯੋਗ ਹਨ। ਤ੍ਰਿਪਾਠੀ ਜੀ ਨੂੰ ਕੈਨੇਡਾ ਦੀ ਧਰਤੀ ਤੇ ਫੇਰਾ ਪਾਉਣ ਲਈ ਜਿਮ ਕੈਰੀਜੈਨਸ ਸਿਟੀ ਕੌਂਸਲਰ, ਮਾਈ ਪੋਲ ਓਨਟਾਰੀਓ ਇਮੀਗਰੇਸ਼ਨ ਮਨਿਸਟਰ ਨੇ ਵੀ ਆਪਣੀਆ ਸਪੀਚਜ਼ ਵਿਚ ਜੀ ਆਇਆਂ ਕਿਹਾ। ਸਾਬਕਾ ਭਾਰਤੀ ਡੀਫੈਂਸ ਮਨਿਸਟਰ ਜਾਰਜ ਫਰਨਾਂਡਸ ਦੇ ਭਰਾ ਪਾਲ ਫਰਨਾਂਡਸ ਅਤੇ ਪੱਤਰਕਾਰ ਸਤਪਾਲ ਸਿੰਘ ਜੌਹਲ ਵੀ ਜੀ ਆਇਆ ਕਹਿਣ ਲਈ ਪਹੁੰਚੇ ਹੋਏ ਸਨ।ઠਦਿਨ ਦੇ 12.00 ਤੋਂ ਲੈ ਕੇ 2.00 ਵਜੇ ਤਕ ਚਲੇ ਇਸ ਸਮਾਗਮ ਵਿਚ ਕਾਮਰੇਡ ਹਰਭਜਨ ਸਿੰਘ ਵੱਲੋਂ ਆਏ ਮਹਿਮਾਨਾਂ ਲਈ ਸਨੈਕਸ ਅਤੇ ਗਰਮ ਗਰਮ ਲੰਚ ਦਾ ਇਲੀਟ ਬੈਂਕੁਇਟ ਹਾਲ ਰੈਕਸਡੇਲ ਵਿਚ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।

Check Also

ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ

ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …