-2 C
Toronto
Monday, December 29, 2025
spot_img
Homeਕੈਨੇਡਾਤਰਕਸ਼ੀਲ ਸੁਸਾਇਟੀ ਵਲੋਂ ਪੁਸਤਕ ਪ੍ਰਦਰਸ਼ਨੀ

ਤਰਕਸ਼ੀਲ ਸੁਸਾਇਟੀ ਵਲੋਂ ਪੁਸਤਕ ਪ੍ਰਦਰਸ਼ਨੀ

tarqsheel-pic-copy-copyਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਅਲੈਗਜੈਂਡਰ ਲਿੰਕਨ ਸੈਕੰਡਰੀ ਸਕੂਲ ਮਾਲਟਨ ਵਿੱਚ ਪੰਜਾਬ ਚੈਰਿਟੀ ਵਲੋਂ ਕਰਵਾਏ ਗਏ ਪੰਜਾਬੀ  ਲੇਖ ਅਤੇ ਚਿੱਤਰਕਾਰੀ ਮੁਕਾਬਲਿਆਂ ਸਮੇਂ ਪੁਸਤਕ ਪਰਦਰਸ਼ਨੀ ਲਾਈ ਗਈ। ਤਰਕਸ਼ੀਲ ਸੁਸਾਇਟੀ ਜਿੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਤਰਕਸ਼ੀਲ ਸੋਚ ਅਪਣਾਉਣ ਲਈ ਉਪਰਾਲੇ ਕਰਦੀ ਹੈ ਉੱਥੇ ਹੋਰ ਸਮਾਜਿਕ ਅਤੇ ਸਾਹਤਿਕ ਜਥੇਬੰਦੀਆਂ ਨਾਲ ਮਿਲ ਕੇ ਲੋਕਾਂ ਨੂੰ ਸਮਾਜਿਕ ਸਰੋਕਾਰਾਂ ਪ੍ਰਤੀ ਜਾਗਰੂਕ ਕਰਨ ਦਾ ਯਤਨ ਵੀ ਕਰਦੀ ਹੈ।
ਤਰਕਸ਼ੀਲ ਸੁਸਾਇਟੀ ਦਾ ਇਹ ਯਤਨ ਵੀ ਰਹਿੰਦਾ ਹੈ ਕਿ ਲੋਕਾਂ ਵਿੱਚ ਜਾਗਰਤੀ ਲਈ ਚੰਗੀਆਂ, ਮਿਆਰੀ ਅਤੇ ਨਰੋਏ ਸਭਿਆਚਾਰ ਨਾਲ ਸਬੰਧਤ ਕਿਤਾਬਾਂ ਉਹਨਾਂ ਦੀ ਪਹੁੰਚ ਵਿੱਚ ਕਰਵਾਈਆਂ ਜਾਣ । ਇਹ ਪੁਸਤਕ ਪਰਦਰਸ਼ਨੀ ਵੀ ਇਸੇ ਸੋਚ ਦਾ ਇੱਕ ਹਿੱਸਾ ਹੈ। ਇਸ ਪ੍ਰਦਰਸ਼ਨੀ ਵਿੱਚ ਆਏ ਹੋਏ ਲੋਕਾਂ ਅਤੇ ਬਚਿੱਆਂ ਨੇ ਕਿਤਾਬਾਂ ਦੀ ਇਸ ਪ੍ਰਦਰਸ਼ਨੀ ਵਿੱਚ ਬਹੁਤ ਹੀ ਦਿਲਚਸਪੀ ਦਿਖਾਈ। ਕਾਫੀ ਲੋਕਾਂ ਨੇ ਮਿਆਰੀ ਕਿਤਾਬਾਂ ਖਰੀਦੀਆਂ । ਸਭ ਤੋਂ ਵਧੀਆ ਗੱਲ ਇਹ ਸੀ ਕਿ ਬੱਚਿਆਂ ਨੇ ਅੰਗਰੇਜ਼ੀ ਵਿੱਚ ਉਪਲਬਧ ਕਿਤਾਬਾਂ ਜੋ ਕਰਤਾਰ ਸਿੰਘ ਸਰਾਭਾ ਅਤੇ ਗਦਰੀ ਬਾਬਿਆਂ ਨਾਲ ਸਬੰਧਤ ਸਨ ਹੱਥੌ ਹੱਥ ਚੁੱਕ ਲਈਆਂ ਤੇ ਸਟਾਲ ਤੇ ਲੱਗੀਆਂ ਸਾਰੀਆਂ ਕਿਤਾਬਾਂ ਖਤਮ ਹੋ ਗਈਆ। ਇਸੇ ਤਰ੍ਹਾਂ ਕਈ ਵਿਅਕਤੀ ਪੰਜਾਬ ਤੋਂ ਛਪਦੇ ਮੈਗਜ਼ੀਨ ‘ਤਰਕਸ਼ੀਲ’ ਦੇ ਮੈਂਬਰ ਵੀ ਮੌਕੇ ਤੇ ਬਣੇ। ਇਸ ਮੌਕੇ ਟੀ ਵੀ ਚੈਨਲ ‘ਸੀਰਤ’ ਨੇ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਨਾਲ ਇੰਟਰਵਿਊ ਕੀਤੀ  ਜਿਸ ਵਿੱਚ ਉਹਨਾਂ ਨੇ ਸੁਸਾਇਟੀ ਦੇ ਪਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਪੁਸਤਕ ਪਰਦਰਸ਼ਨੀ ਵਿੱਚ ਬਲਰਾਜ ਛੌਕਰ ਤੋਂ ਬਿਨਾਂ ਕੁਆਡੀਨੇਟਰਾਂ ਨਿਰਮਲ ਸੰਧੂ, ਹਰਜੀਤ ਬੇਦੀ ਦੇ ਨਾਲ ਬਲਦੇਵ ਰਹਿਪਾ ਅਤੇ ਜਗਦੀਸ਼ ਜਾਂਗੜਾ ਨੇ ਸਹਿਯੋਗ ਦਿੱਤਾ। ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ  647-838-4749 ਜਾਂ 416-835-3450 ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS