4.1 C
Toronto
Thursday, November 6, 2025
spot_img
Homeਕੈਨੇਡਾਨੌਰਥ ਅਮੈਰਿਕਨ ਸਿੱਖ ਲੀਗ ਟਰਾਂਟੋ ਵਲੋਂ ਸਿਹਤ ਅਤੇ ਸਰਕਾਰੀ ਸੇਵਾਵਾਂ ਬਾਰੇ ਸੈਮੀਨਾਰ...

ਨੌਰਥ ਅਮੈਰਿਕਨ ਸਿੱਖ ਲੀਗ ਟਰਾਂਟੋ ਵਲੋਂ ਸਿਹਤ ਅਤੇ ਸਰਕਾਰੀ ਸੇਵਾਵਾਂ ਬਾਰੇ ਸੈਮੀਨਾਰ ਐਤਵਾਰ 4 ਸਤੰਬਰ ਨੂੰ

logo-2-1-300x105-3-300x105ਬਰੈਂਪਟਨ/ਕੁਲਦੀਪ ਰੰਧਾਵਾ
ਨੌਰਥ ਅਮੈਰਿਕਨ ਸਿੱਖ ਲੀਗ ਚੈਰੀਟੇਬਲ ਫਾਉਂਡੇਸ਼ਨ ਟਰਾਂਟੋ  ਵਲੋਂ ਆਉਣ ਵਾਲੇ ਐਤਵਾਰ 4 ਸਤੰਬਰ  ਸਵੇਰ 10 ਤੋਂ 3 ਵਜੇ ਦੁਪਹਿਰ ਨੂੰ ਕੈਸੀ ਕੈਂਬਲ ਰੈਕਰੀਏਸ਼ਨ ਸੈਂਟਰ (ਸੈਂਡਲਵੁਡ ਤੇ ਚਿੰਗੂਸੀ) ਵਿਖੇ ਸਿਹਤ, ਪੁਲਿਸ ਅਤੇ ਲੋੜੀਂਦੀਆਂ ਸਥਾਨਕ ਸਰਕਾਰੀ ਸੇਵਾਂਵਾਂ ਸੰਬੰਧੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਡਾਇਆਬੀਟਿਜ (ਸ਼ਕਰ ਰੋਗ) ਤੋਂ ਰਾਹਤ ਪਾਉਣ ਬਾਰੇ ਪੀਲ ਰੀਜਨ ਤੋਂ ਡਾਕਟਰ ਹਰਪ੍ਰੀਤ ਬਜਾਜ ਜਾਣਕਾਰੀ ਦੇਣਗੇ, ਪੀਲ ਪੁਲਿਸ ਵਲੋਂ ਲੋਕਾਂ ਨੂੰ ਰੋਜਮਰਾ ਮੁਸ਼ਕਿਲਾਂ ਤੇ ਪੁਲਿਸ ਨਾਲ ਤਾਲਮੇਲ ਬਾਰੇ ਜਾਣਕਾਰੀ ਹੋਵੇਗੀ, ਸੋਸ਼ਲ ਵਰਕਰਜ਼ ਵਲੋਂ ਮੁਫਤ ਫਾਰਮ ਭਰਨ ਦੀਆਂ ਸੇਵਾਂਵਾਂ ਬਾਰੇ ਤੇ ਹੋਰ ਜ਼ਰੂਰੀ ਜਾਣਕਾਰੀ ਮਿਲੇਗੀ । ਲੀਗ ਵਲੋਂ ਪੁਰਜ਼ੋਰ ਬੇਨਤੀ ਹੈ ਕਿ ਲੋਕ ਪ੍ਰੀਵਾਰਾਂ ਸਮੇਤ ਪੁਜਕੇ ਇਸ ਸਮੇ ਦਾ ਲਾਭ ਉਠਾਂਉਣ । ਚਾਹ ਪਾਣੀ ਤੇ ਪੀਜ਼ਾ ਦਾ ਪ੍ਰਬੰਧ ਹੋਵੇਗਾ । ਸਥਾਂਨਕ ਐਮ ਪੀ , ਐਮ ਪੀ ਪੀ ਅਤੇ ਸਿਟੀ ਕੌਂਸਲਰ ਵੀ ਸ਼ਮੂਲੀਅਤ ਕਰਨਗੇ । ਇਸ ਤਰਾਂ ਦੇ ਸੈਮੀਨਾਰਾਂ ਦੀ ਲੜੀ ਵਜੋਂ ਇਹ ਪਹਿਲਾ ਸੈਮੀਨਾਰ ਹੈ 4 ਸਤੰਬਰ ਨੂੰ ਹੈ , 6 ਅਕਤੂਬਰ ਅਤੇ 9 ਨਵੰਬਰ ਨੂੰ ਵੀ ਬਰੈਪਟਨ ਵਿਖੇ ਸੈਮੀਨਾਰ ਹੋਣਗੇ। ਵਧੇਰੇ ਜਾਣਕਾਰੀ ਲਈ ਸਿੱਖ ਲੀਗ ਦੇ ਪ੍ਰਧਾਨ ਸ੍ਰ: ਸੁਰਿੰਦਰ ਸਿੰਘ ਸੰਧੂ 416-721-9671 ਜਾਂ ਦਵਿੰਦਰ ਚੌਹਾਨ 647-407-6940 ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS