Breaking News
Home / ਕੈਨੇਡਾ / ਬਰੈਂਪਟਨ ਸੈਂਟਰ ਤੋਂ ਉਮੀਦਵਾਰ ਪਰਮਜੀਤ ਗੋਸਲ ਲਈ ਐਂਡਰਿਊ ਸ਼ੀਅਰ ਪ੍ਰਚਾਰ ਕਰਨ ਬਰੈਂਪਟਨ ਪਹੁੰਚੇ

ਬਰੈਂਪਟਨ ਸੈਂਟਰ ਤੋਂ ਉਮੀਦਵਾਰ ਪਰਮਜੀਤ ਗੋਸਲ ਲਈ ਐਂਡਰਿਊ ਸ਼ੀਅਰ ਪ੍ਰਚਾਰ ਕਰਨ ਬਰੈਂਪਟਨ ਪਹੁੰਚੇ

ਬਰੈਂਪਟਨ : ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਂਡਰਿਊ ਸ਼ੀਅਰ ਬਰੈਂਪਟਨ ਪੁੱਜੇ, ਇਹ ਐਂਡਰਿਊ ਸ਼ੀਅਰ ਦਾ ਬਰੈਂਪਟਨ ‘ਚ ਦੂਜਾ ਦੌਰਾ ਸੀ। ਇਸ ਵਾਰ ਬਰੈਂਪਟਨ ਸੈਂਟਰ ਤੋਂ ਉਮੀਦਵਾਰ ਪਰਮਜੀਤ ਗੋਸਲ ਦੇ ਲਈ ਐਂਡਰਿਊ ਸ਼ੀਅਰ ਪ੍ਰਚਾਰ ਕਰਨ ਪੁੱਜੇ ਜਿੱਥੇ ਕਿ ਕੰਸਰਵੇਟਿਵ ਪਾਰਟੀ ਦੇ ਸੈਂਕੜੇ ਸਮਰੱਥਕ ਹਾਜ਼ਰ ਸਨ।
ਬਰੈਂਪਟਨ ‘ਚ ਚੋਣਾਂ ਦੇ ਲਈ ਸਿਆਸੀ ਸਫਾਂ ‘ਚ ਹਲਚਲ ਪੂਰੀ ਤੇਜ਼ ਹੋ ਚੁੱਕੀ ਹੈ। ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਂਡਰਿਊ ਸ਼ੀਅਰ ਬਰੈਂਪਟਨ ਪੁੱਜੇ। ਬਰੈਂਪਟਨ ਨਾਰਥ ਤੋਂ ਉਮੀਦਵਾਰ ਅਰਪਣ ਖੰਨਾ ਦੇ ਚੋਣ ਪ੍ਰਚਾਰ ਤੋਂ ਬਾਅਦ ਇਸ ਵਾਰ ਐਂਡਰਿਊ ਸ਼ੀਅਰ ਬਰੈਂਪਟਨ ਸੈਂਟਰ ਤੋਂ ਉਮੀਦਵਾਰ ਪਰਮਜੀਤ ਗੋਸਲ ਦੇ ਲਈ ਪ੍ਰਚਾਰ ਕਰਨ ਆਏ ਜਿਥੇ ਕਿ ਬਰੈਂਪਟਨ ਦੇ ਸਾਰੇ ਕੰਸਰਵੇਟਿਵ ਪਾਰਟੀ ਉਮੀਦਵਾਰਾਂ ਤੋਂ ਬਿਨਾ ਕੰਸਰਵੇਟਿਵ ਪਾਰਟੀ ਦੇ ਸੈਕੜੇ ਸਮਰੱਥਕ ਵੀ ਸਨ। ਆਪਣੇ ਭਾਸ਼ਣ ‘ਚ ਐਂਡਰਿਊ ਸ਼ੀਅਰ ਨੇ ਟਰੂਡੋ ਸਰਕਾਰ ‘ਤੇ ਸਿਆਸੀ ਤੀਰ ਛੱਡੇ.
ਐਂਡਰਿਊ ਸ਼ੀਅਰ ਦੀਆਂ ਬਰੈਂਪਟਨ ‘ਚ ਵਾਰ ਵਾਰ ਫੇਰਿਆਂ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਕੰਸਰਵੇਟਿਵ ਪਾਰਟੀ ਇਥੇ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਅਤੇ ਬਰੈਂਪਟਨ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਵੀ ਬਰੈਂਪਟਨ ‘ਚ ਆਪਣੀ ਅਤੇ ਪੂਰੇ ਕੈਨੇਡਾ ‘ਚ ਆਪਣੀ ਜਿੱਤ ਦੇ ਦਾਅਵੇ ਠੋਕ ਰਹੇ ਹਨ। ਪਰ ਸਿਆਸੀ ਜਾਣਕਾਰ ਬਰੈਂਪਟਨ ‘ਚ ਹੈਰਾਨੀਜਨਕ ਨਤੀਜ਼ੇ ਆਉਣ ਦੀ ਗੱਲ ਕਹਿ ਰਹੇ ਹਨ। ਕੈਨੇਡਾ ਦੀ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਇਸ ਵਾਰ ਕੌਣ ਬੈਠਦਾ ਹੈ ਇਸਦਾ ਦਾ ਪਤਾ ਤਾਂ 21 ਅਕਤੂਬਰ ਨੂੰ ਹੀ ਲੱਗੇਗਾ।

Check Also

ਅਗਲੇ ਪੜਾਅ ਵਿੱਚ ਜਲਦ ਹੀ ਜਾਵੇਗਾ ਓਨਟਾਰੀਓ : ਕ੍ਰਿਸਟੀਨ ਐਲੀਅਟ

ਓਨਟਾਰੀਓ : ਕਰੋਨਾ ਵਾਇਰਸ ਕਾਰਨ ਕੈਨੇਡਾ ਦੇ ਵਿਗੜੇ ਅਰਥਚਾਰੇ ਨੂੰ ਮੁੜ ਖੋਲ੍ਹਣ ਦੇ ਅਗਲੇ ਪੜਾਅ …