ਟੋਰਾਂਟੋ : ਕੈਲਗਿਰੀ ਤੋਂ ਪੰਜ ਵਾਰ ਮੈਂਬਰ ਪਾਰਲੀਮੈਂਟ ਮਰਹੂਮ ਦੀਪਕ ਓਬਰਾਏ ਦੀ ਯਾਦ ‘ਚ ਟੋਰਾਂਟੋ ਵਿਚ ਸਮਾਗ਼ਮ ਰੱਖਿਆ ਗਿਆ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਕੰਸਰਵੇਟਿਵ ਪਾਰਟੀ ਦੇ ਲੀਡਰ ਅਤੇ ਵੀ ਪੁੱਜੇ। ਇਹਨਾਂ ਸਭ ਹਾਜ਼ਰੀਨਾਂ ਨੇ ਮਰਹੂਮ ਦੀਪਕ ਓਬਰਾਏ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਅਤੇ ਸਿਆਸੀ ਸਫ਼ਰ ਵੀ ਸਾਂਝਾ ਕੀਤਾ।
ਕੰਸਰਵੇਟਿਵ ਪਾਰਟੀ ਦੇ ਦਿਗਜ਼ ਨੇਤਾ ਅਤੇ ਪੰਜ ਵਾਰ ਦੇ ਮੈਂਬਰ ਪਾਰਲੀਮੈਂਟ ਮਰਹੂਮ ਦੀਪਕ ਓਬਰਾਏ ਜਿਹਨਾਂ ਦੀ 2 ਅਗਸਤ ਨੂੰ ਲੀਵਰ ਕੈਂਸਰ ਕਾਰਨ ਮੌਤ ਹੋ ਗਈ ਸੀ ਟੋਰਾਂਟੋ ‘ਚ ਉਹਨਾਂ ਦੇ ਯਾਦ ‘ਚ ਇੱਕ ਸਮਾਗਮ ਰੱਖਿਆ ਗਿਆ ਸੀ।
ਇਸ ਸਮਾਗ਼ਮ ‘ਚ ਉਹਨਾਂ ਦੀ ਬੇਟੀ ਅਤੇ ਪਤਨੀ ਵੀ ਸ਼ਾਮਿਲ ਸੀ, ਜਿਹਨਾਂ ਨੇ ਦੀਪਕ ਓਬਰਾਏ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਕੰਸਰਵੇਟਿਵ ਪਾਰਟੀ ਦੇ ਦੀਪਕ ਆਨੰਦ ਅਤੇ ਨੀਨਾ ਟਾਂਗਰੀ ਨੇ ਵੀ ਦੀਪਕ ਓਬਰਾਏ ਨੂੰ ਸਰਧਾਜਲੀ ਪੇਸ਼ ਕੀਤੀ।
ਇਸ ਸੋਕ ਸਮਾਗ਼ਮ ‘ਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਪਦ ਉਮੀਦਵਾਰ ਐਂਡਰਿਊ ਸ਼ੀਅਰ ਅਤੇ ਹੋਰ ਵੀ ਕੰਸਰਵੇਟਿਵ ਪਾਰਟੀ ਦੇ ਲੀਡਰ ਦੇ ਸੰਦੇਸ਼ ਵੀ ਸਾਂਝੇ ਕੀਤੇ ਗਏ। ਇਸ ਮੌਕੇ ਕੈਨੇਡਾ ‘ਚ ਭਾਰਤੀ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵਾ ਅਤੇ ਭਾਰਤੀ ਕੌਂਸਲ ਜਨਰਲ ਦੇ ਕਈ ਅਧਿਕਾਰੀ ਵੀ ਮੌਜ਼ੂਦ ਰਹੇ। ਹਾਲਾਂਕਿ ਕੈਨੇਡਾ ਦੀ ਸਿਆਸਤ ‘ਚ ਚਾਹੇ ਦੀਪਕ ਓਬਰਾਏ ਦੀ ਕਮੀ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਉਥੇ ਹੀ ਉਹਨਾਂ ਜ਼ਿੰਦਗੀ ਤੋਂ ਕਈ ਸਿਆਸੀ ਨੌਜਵਾਨ ਸਿੱਖਿਆ ਲੈ ਸਕਦੇ ਹਨ।
Home / ਕੈਨੇਡਾ / ਕੈਲਗਿਰੀ ਤੋਂ ਪੰਜ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਮਰਹੂਮ ਦੀਪਕ ਓਬਰਾਏ ਦੀ ਯਾਦ ‘ਚ ਟੋਰਾਂਟੋ ਵਿਖੇ ਸਮਾਗ਼ਮ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …