ਬਰੈਂਪਟਨ : ਬਰੈਂਪਟਨ ਵਿਚ ਸੈਂਡਲਵੁੱਡ ਪਾਰਕਵੇ ਈਸਟ ਅਤੇ ਕੋਨੇਸਟੋਗ ਡਰਾਈਵ ਵਿਚ ਟੀਡੀ ਕੈਨੇਡਾ ਟਰੱਸਟ ਦੇ ਨੇੜੇ-ਤੇੜੇ ਵੱਡੀ ਗਿਣਤੀ ਵਿਚ ਮੌਜੂਦ ਸੀ। ਜਾਣਕਾਰੀ ਅਨੁਸਾਰ ਬਰੈਂਪਟਨ ਵਿਚ ਦਿਨ ਦਿਹਾੜੇ ਬੈਂਕ ਵਿਚ ਲੁੱਟ ਦੀ ਵਾਰਦਾਤ ਤੋਂ ਬਾਅਦ ਸਥਾਨਕ ਪੁਲਿਸ ਇਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ। ਸੈਂਡਲਵੁੱਡ ਪਲੇਸ ਪਲਾਜ਼ਾ ਦੇ ਨੇੜੇ ਟੀਡੀ ਕੈਨੇਡਾ ਟਰੱਸਟ ‘ਚ 911 ‘ਤੇ ਕਾਲ ਤੋਂ ਬਾਅਦ ਪੁਲਿਸ ਨੇ ਮੰਗਲਵਾਰ ਨੂੰ ਸੈਂਡਲਵੁੱਡ ਪਾਰਕਵੇ ਈਸਟ ਅਤੇ ਕੈਨੇਡੀ ਰੋਡ ਦੇ ਏਰੀਏ ਦੀ ਛਾਣਬੀਣ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ੱਕੀ ਵੱਡੀ ਤਦਾਦ ਵਿਚ ਕੈਸ਼ ਲੈ ਕੇ ਭੱਜਣ ਵਿਚ ਕਾਮਯਾਬ ਰਹੇ। ਸ਼ੱਕੀ ਗੋਲਡਨ ਰੰਗ ਦੀ ਮਾਜ਼ਦਾ ਸੇਡਾਨ ਵਿਚ ਦੌੜ ਗਏ ਅਤੇ ਉਨ੍ਹਾਂ ਦੀ ਕਾਰ ‘ਤੇ ਕੋਈ ਲਾਇਸੈਂਸ ਪਲੇਟ ਵੀ ਨਹੀਂ ਲੱਗੀ ਸੀ।
Check Also
ਪੀਲ ਪੁਲਿਸ ਵੱਲੋਂ ਕਰਵਾਈ ਗਈ ’24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀ ਪੀ ਏ ਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ
ਮਿਸੀਸਾਗਾ/ਡਾ. ਝੰਡ : ਲੰਘੇ ਸ਼ਨੀਵਾਰ 21 ਜੂਨ ਨੂੰ ਪੀਲ ਰਿਜਨ ਪੁਲਿਸ ਵੱਲੋਂ ਮਿਸੀਸਾਗਾ ਵੈਲੀ ਕਮਿਊਨਿਟੀ …