ਬਰੈਂਪਟਨ/ ਬਿਊਰੋ ਨਿਊਜ਼
ਪੁਲਿਸ ਨੇ ਸਾਈਕਲ ਸਵਾਰ ਇਕ ਔਰਤ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਇਕ ਸੀਨੀਅਰ ਸਿਟੀਜ਼ਨ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰੈਂਪਟਨ ‘ਚ ਹੋਈ ਇਸ ਗ੍ਰਿਫ਼ਤਾਰੀ ਵਿਚ 73 ਸਾਲਾ ਦੇ ਇਕ ਬਜ਼ੁਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਬੀਤੇ ਮਹੀਨੇ ਬਰੈਂਪਟਨ ਵਿਚ ਇਕ ਔਰਤ ਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।
ਪੀਲ ਰੀਜ਼ਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਵਿਅਕਤੀ ਇੱਥੇ ਹੀ ਆਸਪਾਸ ਦੇ ਇਲਾਕੇ ਵਿਚ ਕਿਤੇ ਰਹਿੰਦਾ ਸੀ ਅਤੇ ਜਾਂਚ ਤੋਂ ਬਾਅਦ ਮੈਕਲਾਗਿਨ ਰੋਡ ‘ਤੇ 25 ਅਗਸਤ ਨੂੰ ਹੋਈ ਘਟਨਾ ਦੇ ਦੋਸ਼ੀ ਨੂੰ ਫੜ ਲਿਆ ਗਿਆ। ਪੁਲਿਸ ਅਨੁਸਾਰ ਇਸ ਟੱਕਰ ‘ਚ ਜ਼ਖ਼ਮੀ ਹੋਈ 26 ਸਾਲ ਦੀ ਸਾਈਕਲ ਸਵਾਰ ਨੂੰ ਟੋਰਾਂਟੋ ਟ੍ਰਾਮਾ ਸੈਂਟਰ ਵਿਚ ਕਾਫ਼ੀ ਗੰਭੀਰ ਹਾਲਤ ਵਿਚ ਭਰਤੀ ਕਰਵਾਇਆ ਗਿਆ ਸੀ। ਪੁਲਿਸ ਨੇ ਆਮ ਲੋਕਾਂ ਤੋਂ ਪੁੱਛਗਿੱਛ ਕਰਕੇ ਅਤੇ ਆਟੋ ਬਾਡੀ ਸ਼ਾਪਸ ‘ਚ ਪਤਾ ਕਰਕੇ ਇਕ ਲਾਲ ਰੰਗ ਦੀ ਹਾਂਡਾ ਫਿਟ ਦਾ ਪਤਾ ਲਗਾਇਆ, ਜਿਸ ਨੂੰ ਅੱਗੇ ਤੋਂ ਕਾਫ਼ੀ ਨੁਕਸਾਨ ਹੋਇਆ ਸੀ। ਪੁਲਿਸ ਨੇ ਹੁਣ ਸਲੀਮ ਫ਼ਾਰੂਕੀ ਨੂੰ ਗ੍ਰਿਫ਼ਤਾਰ ਕਰਕੇ ਟੱਕਰ ਮਾਰਨ ਦਾ ਦੋਸ਼ੀ ਪਾਇਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …