Breaking News
Home / ਭਾਰਤ / ਉਤਰਾਂਚਲ ‘ਚ ਆ ਵੜੀ ਚੀਨੀ ਫੌਜ

ਉਤਰਾਂਚਲ ‘ਚ ਆ ਵੜੀ ਚੀਨੀ ਫੌਜ

6ਭਾਰਤ ਹੋਇਆ ਚੌਕਸ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਦੇ ਸੈਨਿਕ ਭਾਰਤ ਵਿੱਚ ਘੁਸਪੈਠ ਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਚੀਨ ਦੇ ਸੈਨਿਕ ਲੇਹ ਲਦਾਖ਼ ਦੇ ਇਲਾਕੇ ਦੀ ਥਾਂ ਇਸ ਵਾਰ ਅੰਤਰਰਾਸ਼ਟਰੀ ਸੀਮਾ ਦੀ ਉਲੰਘਣਾ ਕਰਕੇ ਉੱਤਰਾਖੰਡ ਵਾਲੇ ਇਲਾਕੇ ਤੋਂ ਭਾਰਤ ਵਾਲੇ ਪਾਸੇ ਆਏ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਆਈਟੀਬੀ ਨੇ ਘੁਸਪੈਠ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਰਿਪੋਰਟ ਅਨੁਸਾਰ 19 ਜੁਲਾਈ ਨੂੰ ਚੀਨ ਦੇ ਸੈਨਿਕ ਚਮੇਲੀ ਜ਼ਿਲ੍ਹੇ ਵਿੱਚ ਦਾਖਲ ਹੋਏ ਤੇ ਕਾਫ਼ੀ ਸਮਾਂ ਰਹਿਣ ਤੋਂ ਬਾਅਦ ਵਾਪਸ ਚਲੇ ਗਏ। ਉੱਤਰਾਖੰਡ ਦੀ 350 ਕਿਲੋਮੀਟਰ ਦੀ ਸੀਮਾ ਚੀਨ ਨਾਲ ਲੱਗੀ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਚੀਨੀ ਸੈਨਿਕਾਂ ਦੀਆਂ ਭਾਰਤੀ ਇਲਾਕਿਆਂ ਵਿੱਚ ਘੁਸਪੈਠ ਦੀਆਂ ਹਰਕਤਾਂ ਲਗਾਤਾਰ ਵਧ ਰਹੀਆਂ ਹਨ। ਇਸ ਨੂੰ ਦੇਖਦਿਆਂ ਭਾਰਤ ਫੌਜ ਵੀ ਚੌਕਸ ਹੋ ਗਈ ਹੈ।

Check Also

ਪਤੰਜਲੀ ਨੇ ਸੁਪਰੀਮ ਕੋਰਟ ’ਚ ਫਿਰ ਮੰਗੀ ਮੁਆਫੀ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਹੁਣ 23 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ …