14.4 C
Toronto
Saturday, September 19, 2026
spot_img
Homeਭਾਰਤਪਾਕਿਸਤਾਨ ਦੇ ਮੰਤਰੀ ਦਾ ਭੜਕਾਊ ਬਿਆਨ

ਪਾਕਿਸਤਾਨ ਦੇ ਮੰਤਰੀ ਦਾ ਭੜਕਾਊ ਬਿਆਨ

ਪਾਕਿਸਤਾਨ ਦੇ ਮੰਤਰੀ ਦਾ ਭੜਕਾਊ ਬਿਆਨਕਿਹਾ -ਅਕਤੂਬਰ – ਨਵੰਬਰ ‘ਚ ਭਾਰਤ ਅਤੇ ਪਾਕਿ ਵਿਚਕਾਰ ਹੋ ਸਕਦੀ ਹੈ ਜੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬੁਖਲਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੰਤਰੀ ਇਮਰਾਨ ਖਾਨ ਅਤੇ ਉਸਦੇ ਮੰਤਰੀ ਭੜਕਾਊ ਬਿਆਨ ਦੇ ਰਹੇ ਹਨ। ਇਸਦੇ ਚੱਲਦਿਆਂ ਹੁਣ ਪਾਕਸਿਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਅਕਤੂਬਰ ਦੇ ਆਖਰ ਜਾਂ ਨਵੰਬਰ ਮਹੀਨੇ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋ ਸਕਦੀ ਹੈ। ਸ਼ੇਖ ਰਾਸ਼ਿਦ ਨੇ ਇਹ ਬਿਆਨ ਰਾਵਲਪਿੰਡੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ। ਰਾਸ਼ਿਦ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਵੇਗੀ ਅਤੇ ਮੈਂ ਇਸ ਲਈ ਕੌਮ ਨੂੰ ਤਿਆਰ ਕਰਨ ਲਈ ਨਿਕਲਿਆ ਹਾਂ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਇਮਰਾਨ ਅਤੇ ਉਸਦੇ ਮੰਤਰੀ ਅਜਿਹੀਆਂ ਗਿੱਦੜ ਧਮਕੀਆਂ ਦੇ ਚੁੱਕੇ ਹਨ।
ਇਸੇ ਦੌਰਾਨ ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਭਾਰਤ ਵੱਲ ਅੱਖ ਚੁੱਕਣ ਵਾਲਿਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਨਾਇਡੂ ਨੇ ਕਿਹਾਜੇਕਰ ਕੋਈ ਸਾਡੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ਨੂੰ ਉੱਚਿਤ ਜਵਾਬ ਦੇਵਾਂਗੇ, ਜਿਸ ਨੂੰ ਉਹ ਆਪਣੇ ਜੀਵਨ ਕਾਲ ਵਿਚ ਕਦੇ ਨਹੀਂ ਭੁੱਲਣਗੇ।

RELATED ARTICLES
POPULAR POSTS