2.3 C
Toronto
Wednesday, January 7, 2026
spot_img
Homeਭਾਰਤਮੱਧ ਪ੍ਰਦੇਸ਼ ਤੋਂ ਬਾਅਦ ਹੁਣ ਯੂਪੀ, ਗੁਜਰਾਤ ਤੇ ਰਾਜਸਥਾਨ 'ਚ ਵੀ ਲੱਗੇਗਾ...

ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਯੂਪੀ, ਗੁਜਰਾਤ ਤੇ ਰਾਜਸਥਾਨ ‘ਚ ਵੀ ਲੱਗੇਗਾ ਰਾਤ ਦਾ ਕਰਫਿਊ

ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ‘ਤੇ ਵੀ ਪਾਬੰਦੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ‘ਚ ਓਮੀਕਰੋਨ ਵੇਰੀਐਂਟ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ 10 ਰਾਜਾਂ ਨੇ ਕ੍ਰਿਸਮਸ ਅਤੇ ਨਵੇਂ ਸਾਲ ਤੋਂ ਪਹਿਲਾਂ ਹੀ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਸਖਤੀ ਵਰਤਦੇ ਹੋਏ ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਆਦਿ ਰਾਜਾਂ ਨੇ ਰਾਤ ਦਾ ਕਰਫਿਊ ਵੀ ਲਾਗੂ ਕਰ ਦਿੱਤਾ ਹੈ ਜਦਕਿ ਦਿੱਲੀ, ਮਹਾਰਾਸ਼ਟਰ, ਕਰਨਾਨਟਕ ਅਤੇ ਓੜੀਸਾ ‘ਚ ਕ੍ਰਿਸਮਸ ਅਤੇ ਨਿਊਯੀਅਰ ਸੈਲੀਬਰੇਸ਼ਨ ‘ਤੇ ਰੋਕ ਲਗਾ ਦਿੱਤੀ ਗਈ ਹੈ। ਉਧਰ ਤੇਲੰਗਾਨਾ ਦੇ ਇਕ ਪਿੰਡ ਨੇ ਓਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਖੁਦ ਹੀ 10 ਦਿਨ ਦਾ ਲੌਕਡਾਊਨ ਲਗਾ ਦਿੱਤਾ ਹੈ। ਧਿਆਨ ਰਹੇ ਕਿ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਉਤਰ ਪ੍ਰਦੇਸ਼ ਵਿਚ ਵੀ ਭਲਕੇ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਰਾਜ ਵਿਚ ਵਧਦੇ ਓਮੀਕਰੋਨ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦਾ ਇਹ ਫੈਸਲਾ 25 ਦਸੰਬਰ ਰਾਤ 11 ਵਜੇ ਤੋਂ ਲਾਗੂ ਹੋ ਜਾਵੇਗਾ। ਇਨ੍ਹਾਂ ਹੁਕਮਾਂ ਦੇ ਤਹਿਤ ਨਵੀਆਂ ਗਾਈਡਲਾਈਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਗਾਈਡਲਾਈਨਜ਼ ਦੇ ਅਨੁਸਾਰ ਵਿਆਹ ਸਮਾਗਮ ‘ਚ ਵੱਧ ਤੋਂ ਵੱਧ 200 ਵਿਅਕਤੀ ਸ਼ਾਮਲ ਹੋ ਸਕਦੇ ਹਨ ਅਤੇ ਰਾਤ 11 ਵਜੇ ਤੋਂ ਲੈ ਕੇ ਸਵੇਰ ਦੇ ਪੰਜ ਵਜੇ ਤੱਕ ਕਰਫਿਊ ਜਾਰੀ ਰਹੇਗਾ। ਇਨ੍ਹਾਂ ਨਵੇਂ ਹੁਕਮਾਂ ਤੋਂ ਬਾਅਦ ਕ੍ਰਿਸਮਸ ਅਤੇ ਨਿਊ ਯੀਅਰ ਸੈਲੀਬਰੇਸ਼ਨ ਦੀਆਂ ਤਿਆਰੀਆਂ ਨੂੰ ਝਟਕਾ ਲੱਗਿਆ ਹੈ। 4 ਮਹੀਨੇ ਪਹਿਲਾਂ ਹੀ ਕਰੋਨਾ ਦੇ ਮਾਮਲੇ ਘਟਣ ਤੋਂ ਬਾਅਦ ਯੂਪੀ ਵਿਚੋਂ ਰਾਤ ਦਾ ਕਰਫਿਊ ਹਟਾਇਆ ਗਿਆ ਸੀ। ਯੂਪੀ ਵਿਚ ਇਸ ਸਮੇਂ ਕਰੋਨਾ ਦੇ 236 ਐਕਟਿਵ ਮਾਮਲੇ ਹਨ ਜਦਕਿ ਦੋ ਮਾਮਲੇ ਓਮੀਕਰੋਨ ਦੇ ਵੀ ਸਾਹਮਣੇ ਆ ਚੁੱਕੇ ਹਨ। ਦੇਸ਼ ‘ਚ 24 ਘੰਟਿਆਂ ਦੌਰਾਨ ਓਮੀਕਰੋਨ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦੇ ਨਾਲ ਹੀ ਹੁਣ ਓਮੀਕਰੋਨ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 360 ਤੋਂ ਪਾਰ ਜਾ ਚੁੱਕੀ ਹੈ ਜਦਕਿ 114 ਵਿਅਕਤੀ ਓਮੀਕਰੋਨ ਨੂੰ ਮਾਤ ਦੇ ਬਿਲਕੁਲ ਤੰਦਰੁਸਤ ਹੋ ਚੁੱਕੇ ਹਨ ਅਤੇ ਦੇਸ਼ ‘ਚ ਹੁਣ ਤੱਕ ਓਮੀਕਰੋਨ ਵੇਰੀਐਂਟ ਨਾਲ ਇਕ ਵਿਅਕਤੀ ਜਾਨ ਜਾ ਚੁੱਕੀ ਹੈ।

 

 

RELATED ARTICLES
POPULAR POSTS