14.6 C
Toronto
Wednesday, October 8, 2025
spot_img
Homeਭਾਰਤਨੋਟਬੰਦੀ ਨਾਲ ਚੋਰਾਂ ਨੇ ਚਿੱਟਾ ਕੀਤਾ ਕਾਲਾ ਧਨ : ਰਾਹੁਲ

ਨੋਟਬੰਦੀ ਨਾਲ ਚੋਰਾਂ ਨੇ ਚਿੱਟਾ ਕੀਤਾ ਕਾਲਾ ਧਨ : ਰਾਹੁਲ

ਮੇਰਾ ਅਕਸ ਖਰਾਬ ਕਰਨ ਲਈ ਪੈਸੇ ਖਰਚ ਕਰ ਰਹੀ ਹੈ ਭਾਜਪਾ
ਅੰਬਾਜੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਪੈਸੇ ਖਰਚ ਰਹੀ ਹੈ, ਪਰ ਉਹ ਇਸ ਨੂੰ ਖਰਾਬ ਨਹੀਂ ਕਰ ਸਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਲਤੀਆਂ ਫੜਦੀ ਰਹੇਗੀ ਅਤੇ ਸੱਚ ਬੋਲਦੀ ਰਹੇਗੀ, ਪਰ ਬਿਆਨਬਾਜ਼ੀ ਦੀ ਉਹ ਹੱਦ ਪਾਰ ਨਹੀਂ ਕਰੇਗੀ, ਜਿਸ ਦੇ ਕਾਰਨ ਪ੍ਰਧਾਨ ਮੰਤਰੀ ਅਹੁਦੇ ਦੀ ਸ਼ਾਨ ‘ਤੇ ਅਸਰ ਪਏ।
ਮੋਦੀ ਗੁਜਰਾਤ ‘ਚ ਝੂਠ ਦੀ ਸਿਆਸਤ ਕਰ ਰਹੇ ਹਨ। ਰਾਹੁਲ ਨੇ ਆਪਣੀ ‘ਨਵਸਰਜਣ ਗੁਜਰਾਤ ਯਾਤਰਾ’ ਦੇ ਦੂਜੇ ਦਿਨ ਉਤਰ ਗੁਜਰਾਤ ਦੇ ਅੰਬਾਜੀ ਵਿਚ ਕਾਂਗਰਸ ਦੇ ਸੋਸ਼ਲ ਮੀਡੀਆ ਅਤੇ ਆਈਟੀ ਸੈਲ ਦੇ ਵਰਕਰਾਂ ਨਾਲ ਗੱਲਬਾਤ ਦੌਰਾਨ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਕਸ ਵਿਗਾੜਨ ਤੇ ਭਾਜਪਾ ਦੇ ਨਾਂਹ ਪੱਖੀ ਪ੍ਰਚਾਰ ਨਾਲ ਨਜਿੱਠਣ ਲਈ ਉਹ ਸ਼ਿਵਜੀ ਦੇ ਦਰਸ਼ਨ ਤੋਂ ਸ਼ਕਤੀ ਹਾਸਲ ਕਰਦੇ ਹਨ। ਉਨ੍ਹਾਂ ਨੇ ਇਕ ਵਰਕਰ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਸ਼ਿਵਜੀ ਦੇ ਦਰਸ਼ਨ ਤੋਂ ਤਾਕਤ ਹਾਸਲ ਕਰਦੇ ਹਨ ਅਤੇ ਇਸ ਬਾਰੇ ਡੂੰਘਾਈ ਨਾਲ ਜਾਣਦੇ ਹਨ। ਉਹ ਆਪਣੇ ਅਕਸ ਦੀ ਹਰ ਸਚਾਈ ਨੂੰ ਵੀ ਜਾਣਦੇ ਹਨ। ਭਾਜਪਾ ਇਸ ਨੂੰ ਵਿਗਾੜਨ ਲਈ ਜਿੰਨਾ ਮਰਜ਼ੀ ਪੈਸਾ ਖਰਚ ਕਰ ਲਏ, ਅਜਿਹਾ ਹੋਣ ਵਾਲਾ ਨਹੀਂ ਤੇ ਜਨਤਾ ਸਚਾਈ ਨੂੰ ਹੀ ਦੇਖੇਗੀ।
ਰਾਹੁਲ ਨੇ ਕਿਹਾ ਕਿ ਕਾਂਗਰਸ ਆਤਮ ਨਿਰੀਖਣ ਕਰਦੀ ਹੈ ਜਦਕਿ ਭਾਜਪਾ ਤੇ ਮੋਦੀ ਆਪਣੀਆਂ ਗਲਤੀਆਂ ਪ੍ਰਵਾਨ ਨਹੀਂ ਕਰਦੇ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਦੀ ਗੁਜਰਾਤ ‘ਚ ਝੂਠ ਦੀ ਸਿਆਸਤ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦ ਮੋਦੀ ਵਿਰੋਧੀ ਧਿਰ ਵਿਚ ਸਨ ਤਾਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਨਿਰਾਦਰ ਕਰਦੇ ਸਨ ਪਰ ਅਸੀਂ ਅਜਿਹਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਨੋਟਬੰਦੀ ਨੇ ਚੋਰਾਂ ਦਾ ਕਾਲਾ ਧਨ ਚਿੱਟਾ ਕੀਤਾ ਹੈ।

 

RELATED ARTICLES
POPULAR POSTS