15 C
Toronto
Wednesday, September 17, 2025
spot_img
Homeਭਾਰਤਦਾਊਦ ਦੀਆਂ 3 ਜਾਇਦਾਦਾਂ 11.58 ਕਰੋੜ 'ਚ ਨਿਲਾਮ

ਦਾਊਦ ਦੀਆਂ 3 ਜਾਇਦਾਦਾਂ 11.58 ਕਰੋੜ ‘ਚ ਨਿਲਾਮ

ਰੌਨਕ ਅਫਰੋਜ਼ ਰੈਸਟੋਰੈਂਟ 4.53 ਕਰੋੜ, ਡਾਂਬਰਵਾਲਾ ਬਿਲਡਿੰਗ 3.53 ਕਰੋੜ, ਸ਼ਬਨਮ ਗੈਸਟ ਹਾਊਸ 3.52 ਕਰੋੜ
ਮੁੰਬਈ/ਬਿਊਰੋ ਨਿਊਜ਼
ਅੰਡਰ ਵਰਲਡ ਡਾਨ ਦਾਊਦ ਇਬਰਾਹਿਮ ਦੇ ਘਰ, ਹੋਟਲ ਅਤੇ ਗੈਸਟ ਹਾਊਸ ਦੀ ਨਿਲਾਮੀ ਹੋਈ, ਜਿਸ ਨੂੰ ਸੈਫੀ ਬੁਰਹਾਨੀ ਅਪਲਿਫਟਮੈਂਟ ਟਰੱਸਟ (ਐਸਬੀਯੂਟੀ) ਨੇ ਸਭ ਤੋਂ ਵੱਡੀ 11.58 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦ ਲਿਆ।
ਭਗੌੜੇ ਦਾਊਦ ਦੀਆਂ 3 ਜਾਇਦਾਦਾਂ ਦੀ ਨਿਲਾਮੀ ਪ੍ਰਕਿਰਿਆ ਦਾ ਆਯੋਜਨ ਮੁੰਬਈ ਦੇ ਚਰਚ ਗੇਟ ਸਥਿਤ ਆਈ ਐਮ ਸੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ‘ਚ ਕੀਤਾ ਗਿਆ ਸੀ। ਦਾਊਦ ਦੀਆਂ ਜਿਨ੍ਹਾਂ ਜਾਇਦਾਦਾਂ ਦੀ ਨਿਲਾਮੀ ਕੀਤੀ ਗਈ, ਉਹ ਮੁੰਬਈ ਵਿਚ ਭਿੰਡੀ ਬਜ਼ਾਰ ਦੀ ਡਾਂਬਰਵਾਲਾ ਬਿਲਡਿੰਗ, ਪਾਕ ਮੋਡੀਆ ਸਟਰੀਟ ‘ਚ ਬਣਿਆ ਹੋਟਲ ਰੌਨਕ ਅਫਰੋਜ਼ (ਮੌਜੂਦਾ ਨਾਂ : ਦਿੱਲੀ ਜ਼ਾਇਕਾ) ਅਤੇ ਮੁਹੰਮਦ ਅਲੀ ਰੋਡ ‘ਤੇ ਬਣਿਆ ਸ਼ਬਨਮ ਗੈਸਟ ਹਾਊਸ ਹੈ। ਇਸ ਨਿਲਾਮੀ ਲਈ ਇਕ ਦਰਜਨ ਤੋਂ ਵੱਧ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਸਨ।
ਅਰਜ਼ੀਆਂ ਦੇਣ ਵਾਲਿਆਂ ਵਿਚ ਹਿੰਦੂ ਮਹਾਸਭਾ ਦਾ ਵੀ ਨਾਂ ਹੈ। ਹਿੰਦੂ ਮਹਾ ਸਭਾ ਦੇ ਆਗੂ ਸਵਾਮੀ ਚੱਕਰਪਾਣੀ ਇਸ ਨਿਲਾਮੀ ਵਿਚ ਦਾਊਦ ਦੀਆਂ ਜਾਇਦਾਦਾਂ ਖਰੀਦਣ ਵਿਚ ਅਸਫਲ ਰਹੇ।
ਉਨ੍ਹਾਂ ਨੇ ਪਿਛਲੀ ਵਾਰ ਦਾਊਦ ਦੀ ਕਾਰ ਖਰੀਦ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਜਾਇਦਾਦਾਂ ਦੀ ਪਿਛਲੀ ਵਾਰ ਹੋਈ ਨਿਲਾਮੀ ‘ਚ ਪੱਤਰਕਾਰ ਐਸ ਬਾਲਾਕ੍ਰਿਸ਼ਨਨ ਨੇ ਇਕ ਹੋਟਲ ਲਈ 4 ਕਰੋੜ 28 ਲੱਖ ਰੁਪਏ ਦੀ ਸਭ ਤੋਂ ਵੱਡੀ ਬੋਲੀ ਲਾਈ ਸੀ ਪਰ ਉਹ ਰਕਮ ਅਦਾ ਨਹੀਂ ਕਰ ਸਕੇ ਸਨ।
ਮੁੰਬਈ ‘ਚੋਂ ਮਿਟ ਗਿਆ ਅੱਤਵਾਦੀ ਦਾ ਨਾਮੋ ਨਿਸ਼ਾਨ
ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਹੋਣ ਮਗਰੋਂ ਮੁੰਬਈ ਤੋਂ ਭਗੌੜੇ ਅੱਤਵਾਦੀ ਦਾਊਦ ਇਬਰਾਹਿਮ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ। ਇਹ ਸਾਰੀਆਂ ਜਾਇਦਾਦਾਂ ਭੀੜ ਭੜੱਕੇ ਵਾਲੇ ਭਿੰਡੀ ਬਜ਼ਾਰ ਇਲਾਕੇ ਵਿਚ 1 ਕਿਲੋਮੀਟਰ ਦੇ ਘੇਰੇ ਵਿਚ ਸਥਿਤ ਹਨ।
ਦਾਊਦ ਇਬਰਾਹਿਮ ਦਾ ਨਵਾਂ ਅੱਡਾ ਬੁਰਜ ਖਲੀਫਾ!
ਮੁੰਬਈ : ਹਫਤਾਖੋਰੀ ਦੇ ਦੇਸ਼ ਵਿਚ ਠਾਣੇ ਪੁਲਿਸ ਦੇ ਕਾਬੂ ਆਏ ਇਕਬਾਲ ਕਾਸਕਰ ਨੇ ਆਪਣੇ ਭਰਾ ਅਤੇ ਅੰਡਰ ਵਰਲਡ ਡਾਨ ਦਾਊਦ ਇਬਰਾਹਿਮ ਨੂੰ ਲੈ ਕੇ ਇਕ ਤੋਂ ਵਧ ਕੇ ਇਕ ਖੁਲਾਸੇ ਕੀਤੇ ਹਨ। ਇਨ੍ਹਾਂ ਖੁਲਾਸਿਆਂ ਨੂੰ ਅਧਾਰ ਬਣਾ ਕੇ ਪੁਲਿਸ ਨੇ ਦਾਊਦ ‘ਤੇ ਸ਼ਿਕੰਜਾ ਕੱਸਦਿਆਂ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਸਨਸਨੀਖੇਜ਼ ਜਾਣਕਾਰੀ ਉਸਦੇ ਹੱਥ ਨਹੀਂ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ‘ਡੀ’ ਦਾ ਨਵਾਂ ਕਾਰਪੋਰੇਟ ਡੇਨ ਭਾਵ ਅੱਡਾ ਦੁਬਈ ਦੀ ਬੁਰਜ ਖਲੀਫਾ ਇਮਾਰਤ ਹੈ। ਇੰਨਾ ਹੀ ਨਹੀਂ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦਾਊਦ ਨੇ ਆਪਣੇ ਕਾਰਪੋਰੇਟ ਧੰਦੇ ਦਾ ਹੈਡ ਆਪਣੇ ਸੱਜਾ ਹੱਥ ਸਮਝੇ ਜਾਂਦੇ ਛੋਟਾ ਸ਼ਕੀਲ ਦੀ ਥਾਂ ‘ਤੇ ਭਤੀਜੇ ਸਿਰਾਜ ਕਾਸਕਰ ਨੂੰ ਬਣਾ ਦਿੱਤਾ ਹੈ।

 

RELATED ARTICLES
POPULAR POSTS