ਨਹੀਂ ਮਿਲਿਆ ਕੋਈ ਖਰੀਦਦਾਰ
ਮੁੰਬਈ/ਬਿਊਰੋ ਨਿਊਜ਼
ਵਿਜੇ ਮਾਲਿਆ ਦੇ ਕਿੰਗ ਫਿਸ਼ਰ ਹਾਊਸ ਅਤੇ ਕਿੰਗ ਫਿਸ਼ਰ ਵਿਲ੍ਹੇ ਦੀ ਨਿਲਾਮੀ ‘ਤੇ ਕੋਈ ਖਰੀਦਦਾਰ ਹੀ ਨਹੀਂ ਲੱਭਿਆ। ਲੋਨ ਰਿਕਵਰੀ ਲਈ ਬੈਂਕ ਵਲੋਂ ਵਿਜੇ ਮਾਲਿਆ ਦੇ ਮੁੰਬਈ ਵਿਚ ਸਥਿਤ ਕਿੰਗ ਫਿਸ਼ਰ ਹਾਊਸ ਅਤੇ ਗੋਆ ਵਿਚ ਸਥਿਤ ਕਿੰਗ ਫਿਸ਼ਰ ਵਿਲ੍ਹਾ ਦੀ ਨਿਲਾਮੀ ਇਕ ਵਾਰ ਫੇਰ ਫੇਲ੍ਹ ਹੋ ਗਈ। ਦੋਵਾਂ ਲਈ ਕੋਈ ਵੀ ਖਰੀਦਦਾਰ ਨਹੀਂ ਮਿਲਿਆ। ਕਿੰਗਫਿਸ਼ਰ ਹਾਊਸ ਦੀ ਇਹ ਚੌਥੀ, ਜਦੋਂ ਵਿਲ੍ਹਾ ਨੂੰ ਵੇਚਣ ਲਈ ਇਹ ਤੀਜੀ ਕੋਸ਼ਿਸ਼ ਸੀ। ਪਿਛਲੀਆਂ ਨਾਕਾਮੀਆਂ ਨੂੰ ਦੇਖਦਿਆਂ ਹੋਇਆਂ 17 ਬੈਂਕਾਂ ਨੇ ਮਿਲ ਕੇ ਇਸ ਵਾਰ ਦੋਵੇਂ ਪ੍ਰਾਪਰਟੀਆਂ ਦਾ ਰਿਜ਼ਰਵ ਪ੍ਰਾਈਜ਼ 10 ਫੀਸਦੀ ਘੱਟ ਕੀਤਾ ਸੀ। ਪਰ ਫਿਰ ਵੀ ਉਹਨਾਂ ਦੇ ਹੱਥ ਕੁਝ ਨਹੀਂ ਲੱਗਾ।
Check Also
ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ 21 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
‘ਆਪ’ ਵੱਲੋਂ 29 ਉਮੀਦਵਾਰਾਂ ਸਬੰਧੀ ਐਲਾਨ ਕਰਨਾ ਹਾਲੇ ਬਾਕੀ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ …