ਬਿਪਨ ਰਾਵਤ ਨੂੰ ਫੌਜ ਮੁਖੀ ਬਣਾਏ ਜਾਣ ਮੌਕੇ ਵੀ ਹੋਇਆ ਸੀ ਵਿਵਾਦ
ਨਵੀਂ ਦਿੱਲੀ/ਬਿਊਰੋ ਨਿਊਜ਼
ਵਾਈਸ ਐਡਮਿਰਲ ਵਿਮਲ ਵਰਮਾ ਨੇ ਕਰਮਬੀਰ ਸਿੰਘ ਨੂੰ ਅਗਲਾ ਨੇਵੀ ਚੀਫ ਬਣਾਏ ਜਾਣ ਖਿਲਾਫ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ। ਵਰਮਾ ਦਾ ਆਰੋਪ ਹੈ ਕਿ ਅਗਲੇ ਨੇਵੀ ਚੀਫ ਦੀ ਨਿਯੁਕਤੀ ਸਮੇਂ ਉਸਦੀ ਯੋਗਤਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 31 ਮਈ ਨੂੰ ਮੌਜੂਦਾ ਨੇਵੀ ਚੀਫ ਸੁਨੀਲ ਲਾਂਬਾ ਸੇਵਾ ਮੁਕਤ ਹੋ ਰਹੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਨਿਯੁਕਤੀ ਹੋਈ ਹੈ। ਇਸ ਦੇ ਚੱਲਦਿਆਂ ਤਿੰਨ ਸਾਲ ਪਹਿਲਾਂ ਫ਼ੌਜ ਮੁਖੀ ਦੀ ਨਿਯੁਕਤੀ ਉੱਤੇ ਹੋਇਆ ਵਿਵਾਦ ਇੱਕ ਵਾਰ ਮੁੜ ਤਾਜ਼ਾ ਹੋ ਗਿਆ ਹੈ। ਉਸ ਵੇਲੇ ਵੀ ਸਰਕਾਰ ਨੇ ਕਥਿਤ ਤੌਰ ਉੱਤੇ ਦੋ ਸੀਨੀਅਰ ਲੈਫ਼ਟੀਨੈਂਟ ਜਨਰਲਾਂ ਦੀ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕਰ ਕੇ ਲੈਫ਼ਟੀਨੈਂਟ ਬਿਪਿਨ ਰਾਵਤ ਨੂੰ ਫ਼ੌਜ ਮੁਖੀ ਨਿਯੁਕਤ ਕੀਤਾ ਸੀ।

