18.6 C
Toronto
Sunday, September 6, 2026
spot_img
Homeਭਾਰਤਭਾਰਤੀ ਖੇਡ ਮੰਤਰਾਲੇ ਦੀ ਗੱਲਬਾਤ ਤੋਂ ਖਿਡਾਰੀ ਨਰਾਜ਼

ਭਾਰਤੀ ਖੇਡ ਮੰਤਰਾਲੇ ਦੀ ਗੱਲਬਾਤ ਤੋਂ ਖਿਡਾਰੀ ਨਰਾਜ਼

ਭਾਰਤੀ ਖੇਡ ਮੰਤਰਾਲੇ ਦੀ ਗੱਲਬਾਤ ਤੋਂ ਖਿਡਾਰੀ ਨਰਾਜ਼ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਖਿਲਾਫ ਰੋਸ ਵਧਿਆ
ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਦੇ ਮੋਰਚੇ ਤੋਂ ਬਾਅਦ ਅੱਜ ਵੀਰਵਾਰ ਨੂੰ ਮੰਤਰਾਲੇ ਨੇ ਪੀੜਤ ਖਿਡਾਰੀਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਉਨ੍ਹਾਂ ਨਾਲ ਕਰੀਬ ਇਕ ਘੰਟੇ ਤੱਕ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਪਹਿਲਵਾਨ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦੀ ਮੰਗ ਪਹਿਲਾਂ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਨੂੰ ਹਟਾਉਣ ਦੀ ਸੀ, ਹੁਣ ਉਹ ਕੁਸ਼ਤੀ ਸੰਘ ਨੂੰ ਭੰਗ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੰਗ ਪੂਰੀ ਹੋਣ ਤੱਕ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਦੱਸਣਯੋਗ ਹੈ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਅਤੇ ਕੁਝ ਕੋਚਾਂ ‘ਤੇ ਉਲੰਪਿਕ ਵਿਜੇਤਾ ਖਿਡਾਰੀਆਂ ਨੇ ਸ਼ੋਸ਼ਣ ਦੇ ਆਰੋਪ ਲਗਾਏ ਸਨ।

 

RELATED ARTICLES
POPULAR POSTS