13.2 C
Toronto
Thursday, June 4, 2026
spot_img
HomeਕੈਨੇਡਾFrontਰਾਹੁਲ ਗਾਂਧੀ ਨੂੰ ਨਹੀਂ ਲੱਗਿਆ ਵਿਆਹ ਕਰਵਾਉਣ ਲਈ ਸਮਾਂ

ਰਾਹੁਲ ਗਾਂਧੀ ਨੂੰ ਨਹੀਂ ਲੱਗਿਆ ਵਿਆਹ ਕਰਵਾਉਣ ਲਈ ਸਮਾਂ

ਰਾਹੁਲ ਗਾਂਧੀ ਨੂੰ ਨਹੀਂ ਲੱਗਿਆ ਵਿਆਹ ਕਰਵਾਉਣ ਲਈ ਸਮਾਂ
ਜੈਪੁਰ ’ਚ ਕਾਲਜ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਖੁਲਾਸਾ


ਨਵੀਂ ਦਿੱਲੀ/ਬਿਊਰੋ ਨਿਊਜ਼ : ਅਕਸਰ ਵਿਆਹ ਦੇ ਸਵਾਲਾਂ ਦਾ ਸਾਹਮਣਾ ਕਰਨ ਵਾਲੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਆਪਣੇ ਕੰਮਾਂ ਅਤੇ ਕਾਂਗਰਸ ਪਾਰਟੀ ਦੇ ਅੰਦਰ ਇੰਨੇ ਰੁੱਝ ਗਏ ਕਿ ਉਹ ਵਿਆਹ ਕਰਵਾਉਣ ਬਾਰੇ ਸੋਚ ਹੀ ਨਹੀਂ ਸਕੇ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਇਸ ਗੱਲ ਦਾ ਖੁਲਾਸਾ ਜੈਪੁਰ ਦੇ ਮਹਾਰਾਣੀ ਕਾਲਜ ਦੀਆਂ ਵਿਦਿਆਰਥਣਾਂ ਦੇ ਨਾਲ ਹੋਈ ਗੱਲਬਾਤ ਦੌਰਾਨ ਕੀਤਾ। ਰਾਹੁਲ ਗਾਂਧੀ ਨੇ ਕਾਲਜ ਦੀ ਇਕ ਵਿਦਿਆਰਥਣ ਨਾਲ ਸਕੂਟਰੀ ’ਤੇ ਬੈਠ ਕੇ ਸਵਾਰੀ ਵੀ ਕੀਤੀ। ਇਸ ਦੌਰਾਨ ਜਦੋਂ ਵਿਦਿਆਰਥਣ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ‘ਸਰ ਤੁਸੀਂ ਇੰਨੇ ਸੋਹਣੇ-ਸੁਨੱਖੇ ਹੋ, ਫੇਰ ਵੀ ਤੁਸੀਂ ਹੁਣ ਤੱਕ ਵਿਆਹ ਬਾਰੇ ਕਿਉਂ ਨਹੀਂ ਸੋਚਿਆ। ਇਸ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਆਪਣੇ ਕੰਮਾਂ ਅਤੇ ਕਾਂਗਰਸ ਪਾਰਟੀ ਦੇ ਕੰਮਾਂ ਵਿਚ ਹੀ ਇੰਨਾ ਉਲਝ ਗਿਆ ਕਿ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ। ਇਸੇ ਗੱਲਬਾਤ ਨਾਲ ਸਬੰਧਤ ਇਕ ਵੀਡੀਓ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਆਪਣੇ ਯੂਟਿਊਬ ਚੈਨਲ ’ਤੇ ਪਾਇਆ ਗਿਆ ਹੈ, ਜਿਸ ਵਿਚ ਉਹ ਕਾਲਜ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।

RELATED ARTICLES
POPULAR POSTS