1.6 C
Toronto
Thursday, November 27, 2025
spot_img
Homeਭਾਰਤਦਿੱਲੀ 'ਚ ਬਾਦਲਾਂ ਖਿਲਾਫ ਰੋਸ ਮੁਜ਼ਾਹਰਾ

ਦਿੱਲੀ ‘ਚ ਬਾਦਲਾਂ ਖਿਲਾਫ ਰੋਸ ਮੁਜ਼ਾਹਰਾ

ਪ੍ਰਕਾਸ਼ ਸਿੰਘ ਬਾਦਲ ਅਤੇ ਮਨਜੀਤ ਸਿੰਘ ਜੀਕੇ ਮੁਰਦਾਬਾਦ ਦੇ ਨਾਅਰੇ ਗੂੰਜੇ
ਨਵੀਂ ਦਿੱਲੀ/ਬਿਊਰੋ ਨਿਊਜ਼
ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਬਾਦਲਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਥਾਂ-ਥਾਂ ਬਾਦਲਾਂ ਦੇ ਪੁਤਲੇ ਫੂਕੇ ਜਾ ਰਹੇ ਹਨ। ਹੁਣ ਇਹ ਵਿਰੋਧ ਪ੍ਰਦਰਸ਼ਨ ਦਿੱਲੀ ਤੱਕ ਵੀ ਪਹੁੰਚ ਗਏ ਹਨ। ਅੱਜ ਦਿੱਲੀ ਦੀਆਂ ਕਈ ਸਿੱਖ ਜੱਥੇਬੰਦੀਆਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਚੁੱਕ ਕੇ ਬਜ਼ਾਰਾਂ ਵਿੱਚ ਮੁਜ਼ਾਹਰਾ ਕੀਤਾ। ਇਨ੍ਹਾਂ ਸਿੱਖ ਜੱਥੇਬੰਦੀਆਂ ਨੇ ਹੱਥਾਂ ਵਿਚ ਕਾਲੇ ਰੰਗ ਦੀਆਂ ਤਖਤੀਆਂ ਉਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਮਨਜੀਤ ਸਿੰਘ ਜੀ.ਕੇ. ਦੀਆਂ ਤਸਵੀਰਾਂ ਲਾ ਕੇ ‘ਬਾਦਲ ਮੁਰਦਾਬਾਦ’ ਲਿਖਿਆ ਹੋਇਆ ਸੀ। ਪ੍ਰਦਰਸ਼ਨਕਾਰੀ ਪ੍ਰਕਾਸ਼ ਸਿੰਘ ਬਾਦਲ ਮੁਰਦਾਬਾਦ ਅਤੇ ਮਨਜੀਤ ਸਿੰਘ ਜੀ.ਕੇ. ਮੁਰਦਾਬਾਦ ਦੇ ਨਾਅਰੇ ਲਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਕੌਮ ਦੇ ਗੱਦਾਰ ਵੀ ਕਰਾਰ ਦੇ ਰਹੇ ਸਨ। ਨਾਅਰੇਬਾਜ਼ੀ ਦੌਰਾਨ ਬਾਦਲਾਂ ਨੂੰ ਸਰਸੇ ਵਾਲੇ ਸੌਦਾ ਸਾਧ ਦਾ ਯਾਰ ਦੱਸਿਆ ਜਾ ਰਿਹਾ ਸੀ। ਦਿਨੋਂ ਦਿਨ ਅਕਾਲੀ ਦਲ ਦਾ ਵਿਰੋਧ ਵਧਦਾ ਦੇਖ ਕੇ ਹੁਣ ਟਕਸਾਲੀ ਆਗੂਆਂ ਨੇ ਬਾਦਲਾਂ ਦੇ ਬਚਾਅ ਲਈ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

RELATED ARTICLES
POPULAR POSTS