1 C
Toronto
Tuesday, December 23, 2025
spot_img
Homeਭਾਰਤ32 ਮੌਤਾਂ ਦਾ ਜ਼ਿੰਮੇਵਾਰ ਕੌਣ ਤੇ ਨੁਕਸਾਨ ਦੀ ਪੂਰਤੀ ਕੌਣ ਕਰੇਗਾ :...

32 ਮੌਤਾਂ ਦਾ ਜ਼ਿੰਮੇਵਾਰ ਕੌਣ ਤੇ ਨੁਕਸਾਨ ਦੀ ਪੂਰਤੀ ਕੌਣ ਕਰੇਗਾ : ਹਾਈਕੋਰਟ

ਅਦਾਲਤ ਨੇ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਕੀਤੀ ਤੈਅ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਲੋਂ 25 ਅਗਸਤ 2017 ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਦੇ ਮਾਮਲੇ ਵਿਚ ਦਾਖਲ ਇਕ ਅਰਜ਼ੀ ‘ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਜਸਟਿਸ ਰਾਜੀਵ ਸ਼ਰਮਾ, ਜਸਟਿਸ ਰਾਕੇਸ਼ ਕੁਮਾਰ ਜੈਨ ਅਤੇ ਜਸਟਿਸ ਏਜੀ ਮਸੀਹ ਦੀ ਤਿੰਨ ਮੈਂਬਰੀ ਬੈਂਚ ਇਸ ਮਾਮਲੇ ‘ਤੇ ਸੁਣਵਾਈ ਕਰ ਰਹੀ ਹੈ। ਅਦਾਲਤ ਦੇ ਸਹਿਯੋਗੀ ਅਨੁਪਮ ਗੁਪਤਾ ਨੇ ਅਦਾਲਤ ਵਿਚ ਕਿਹਾ ਕਿ ਬਾਬਾ ਰਾਮਪਾਲ ਅਤੇ ਗੁਰਮੀਤ ਰਾਮ ਰਹੀਮ ਨੇ ਸਮਰਥਕਾਂ ਦੇ ਜ਼ਰੀਏ ਆਪਣਾ ਹੀ ਸਾਮਰਾਜ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਹ ਖੁਦ ਨੂੰ ਕਾਨੂੰਨ ਤੋਂ ਵੀ ਉਪਰ ਸਮਝਣ ਲੱਗ ਪਏ ਸਨ। ਇਸ ‘ਤੇ ਜਸਟਿਸ ਰਾਜੀਵ ਸ਼ਰਮਾ ਨੇ ਕਿਹਾ ਕਿ ਲੋਕ ਅੰਧਾਧੁੰਦ ਇਕ ਦੂਜੇ ਨੂੰ ਫਾਲੋ ਕਰਨ ਵਿਚ ਲੱਗੇ ਹਨ, ਇਸੇ ਕਰਕੇ ਦੇਸ਼ ਵਿਚ ਜਾਂ ਤਾਂ ਢਾਬੇ ਚੱਲ ਰਹੇ ਹਨ ਜਾਂ ਫਿਰ ਬਾਬੇ। ਪੰਚਕੂਲਾ ਹਿੰਸਾ ਵਿਚ ਮਾਰੇ ਗਏ 32 ਵਿਅਕਤੀਆਂ ਦੀ ਮੌਤ ‘ਤੇ ਬੈਂਚ ਨੇ ਹਰਿਆਣਾ ਸਰਕਾਰ ਕੋਲੋਂ ਪੁੱਛਿਆ ਕਿ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਕੌਣ ਹੈ ਅਤੇ ਦੰਗਿਆਂ ਦੌਰਾਨ ਸਰਕਾਰੀ ਅਤੇ ਨਿੱਜੀ ਸੰਪਤੀ ਦੇ ਹੋਏ ਨੁਕਸਾਨ ਦੀ ਪੂਰਤੀ ਕੌਣ ਕਰੇਗਾ। ਹੁਣ ਇਸ ਮਾਮਲੇ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ।
ਲੋਕ ਇਕ ਦੂਜੇ ਨੂੰ ਅੰਨ੍ਹੇਵਾਹ ਫਾਲੋ ਕਰ ਰਹੇ ਹਨ, ਇਸ ਲਈ ਦੇਸ਼ ਵਿਚ ਢਾਬੇ ਚੱਲ ਰਹੈ ਹਨ ਜਾਂ ਫਿਰ ਬਾਬੇ।
– ਜਸਟਿਸ ਰਾਜੀਵ ਸ਼ਰਮਾ
ਰਾਮ ਰਹੀਮ ਨੂੰ ਸਲਾਖਾਂ ਪਿੱਛੇ ਦੇਖ ਕੇ ਭੁੱਬਾਂ ਮਾਰ ਰੋਈ ਹਨੀਪ੍ਰੀਤ
ਰੋਹਤਕ : ਸੋਨਾਰੀਆ ਜੇਲ੍ਹ ਵਿਚ ਬੰਦ ਸਾਧਵੀ ਜਬਰ ਜਨਾਹ ਤੇ ਪੱਤਰਕਾਰ ਹੱਤਿਆ ਕਾਂਡ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਉਸਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਮੁਲਾਕਾਤ 835 ਦਿਨਾਂ ਬਾਅਦ ਹੋਈ। 25 ਅਗਸਤ 2017 ਤੋਂ ਬਾਅਦ ਤੋਂ ਜੇਲ੍ਹ ਵਿਚ ਬੰਦ ਰਾਮ ਰਹੀਮ ਦੇ ਬਦਲੇ ਸਰੂਪ ਨੂੰ ਦੇਖ ਕੇ ਇਕ ਵਾਰੀ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ, ਪਰ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਉਹ ਭੁੱਬਾਂ ਮਾਰ ਕੇ ਰੋਣ ਲੱਗੀ। ਕਰੀਬ ਅੱਧਾ ਘੰਟਾ ਗੱਲਬਾਤ ਦੌਰਾਨ ਦੋਵੇਂ ਭਾਵੁਕ ਵੀ ਹੋਏ। ਗੁਪਤ ਦੌਰੇ ਦੌਰਾਨ ਹਨੀਪ੍ਰੀਤ ਸੋਮਵਾਰ ਦੁਪਹਿਰ ਢਾਈ ਵਜੇ ਸੋਨਾਰੀਆ ਜੇਲ੍ਹ ਵਿਚ ਪੁੱਜੀ। ਉਸ ਨਾਲ ਡੇਰੇ ਦੇ ਚੇਅਰਮੈਨ ਸ਼ੋਭਾ ਹੀਰਾ, ਚਰਨਜੀਤ ਤੇ ਦੋ ਵਕੀਲ ਵੀ ਸਨ। ਤਿੰਨ ਥਾਵਾਂ ‘ਤੇ ਉਨ੍ਹਾਂ ਦੀ ਕਾਰ ਦੀ ਜਾਂਚ ਕੀਤੀ ਗਈ, ਫਿਰ ਮੁਲਾਕਾਤ ਲਈ ਕਮਰੇ ਵਿਚ ਜਾਣ ਦਿੱਤਾ ਗਿਆ।
ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਹਜ਼ਾਰਾਂ ਲੋਕ ਇਕੱਠੇ ਹੋ ਜਾਣ ਤਾਂ ਪਤਾ ਹੀ ਲੱਗੇ
ਹਾਈਕੋਰਟ ਨੇ ਕਿਹਾ ਕਿ ਪੰਚਕੂਲਾ ਵਿਚ ਡੇਰੇ ਦੇ ਸਮਰਥਕ ਤਿੰਨ ਦਿਨ ਤੱਕ ਟਿਕੇ ਰਹੇ। ਇਸ ਦੌਰਾਨ ਉਨ੍ਹਾਂ ਨੂੰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਮਿਲਦਾ ਰਿਹਾ। ਹਰਿਆਣਾ ਸਰਕਾਰ ਦੱਸੇ ਕਿ ਇਹ ਰਾਸ਼ਨ ਕਿਥੋਂ ਆ ਰਿਹਾ ਸੀ। ਤਿੰਨ ਦਿਨ ਤੱਕ ਹਜ਼ਾਰਾਂ ਵਿਅਕਤੀ ਪੰਚਕੂਲਾ ਪਹੁੰਚੇ ਅਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈਉਂ ਕਿ ਸਰਕਾਰ ਨੂੰ ਇਸਦੀ ਭਿਣਕ ਤੱਕ ਨਾ ਲੱਗੇ। ਲੋਕ ਕਿਸ ਮਕਸਦ ਲਈ ਪੰਚਕੂਲਾ ਵਿਚ ਮੌਜੂਦ ਰਹੇ, ਕੀ ਸਰਕਾਰ ਨੂੰ ਇਸਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਹਾਈਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਸਾਰੇ ਪੱਖ ਆਪਣੀਆਂ ਦਲੀਲਾਂ ਜਲੀ ਪੂਰੀਆਂ ਕਰਨ, ਜਿਸ ਨਾਲ ਜਲਦੀ ਫੈਸਲਾ ਦਿੱਤਾ ਜਾ ਸਕੇ। ਹਾਈਕੋਰਟ ਨੇ ਉਹ ਨਹੀਂ ਚਾਹੁੰਦੇ ਇਹ ਕਾਰਵਾਈ ਲੰਬੇ ਸਮੇਂ ਲੰਬਿਤ ਰਹੇ।
ਜੱਜ ਨੂੰ ਬਦਲਣ ਵਾਲੀ ਪਟੀਸ਼ਨ ਖਾਰਜ
ਪੰਚਕੂਲਾ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ. ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਅਦਾਲਤ ਨੇ ਬਚਾਅ ਪੱਖ ਵਲੋਂ ਜੱਜ ਬਦਲਣ ਲਈ ਲਗਾਈ ਗਈ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ। ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਅਤੇ ਦੂਜੇ ਦੋਸ਼ੀ ਸਿੱਧੇ ਰੂਪ ਵਿਚ ਅਦਾਲਤ ਵਿਚ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਰਾਮ ਰਹੀਮ ਦੇ ਇਕ ਸਹਿਯੋਗੀ ਕ੍ਰਿਸ਼ਨ ਲਾਲ ਨੇ ਪਟੀਸ਼ਨ ਲਗਾ ਕੇ ਮੰਗ ਕੀਤੀ ਸੀ ਕਿ ਰਣਜੀਤ ਹੱਤਿਆਕਾਂਡ ਮਾਮਲੇ ਵਿਚ ਡੇਰੇ ਦੇ ਪ੍ਰਬੰਧਕ ਚੀਫ ਜਸਟਿਸ ਜਗਦੀਪ ਸਿੰਘ ਕੋਲੋਂ ਇਸ ਮਾਮਲੇ ਵਿਚ ਸੁਣਵਾਈ ਨਹੀਂ ਕਰਵਾਉਣਾ ਚਾਹੁੰਦੇ ਅਤੇ ਚੀਫ ਜਸਟਿਸ ਜਗਦੀਪ ਸਿੰਘ ਦੀ ਬਦਲੀ ਕਰ ਦਿੱਤੀ ਜਾਵੇ।
ਨਵੀਂ ਦਿੱਲੀ ‘ਚ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

RELATED ARTICLES
POPULAR POSTS