-11.9 C
Toronto
Tuesday, January 27, 2026
spot_img
Homeਭਾਰਤਪਲੇਅਬੈਕ ਸਿੰਗਰ ਕੁਮਾਰ ਸਾਨੂ ਨੂੰ ਹੋਇਆ ਕੋਰੋਨਾ

ਪਲੇਅਬੈਕ ਸਿੰਗਰ ਕੁਮਾਰ ਸਾਨੂ ਨੂੰ ਹੋਇਆ ਕੋਰੋਨਾ

Image Courtesy :.siasat

ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦਿਓ ਦੀ ਕਰੋਨਾ ਨਾਲ ਮੌਤ
ਮੁੰਬਈ/ਬਿਊਰੋ ਨਿਊਜ਼
ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਹੈ। ਫਿਲਮ ਇੰਡਸਟਰੀ ‘ਚ ਵੀ ਇਸ ਵਾਇਰਸ ਦਾ ਫੈਲਣਾ ਆਮ ਦੇਖਿਆ ਜਾ ਰਿਹਾ ਹੈ। ਪਲੇਅਬੈਕ ਸਿੰਗਰ ਕੁਮਾਰ ਸਾਨੂ ਵੀ ਹੁਣ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਕੁਮਾਰ ਸਾਨੂ ਆਪਣੇ ਪਰਿਵਾਰ ਨੂੰ ਮਿਲਣ ਲਾਸ ਏਂਜਲਸ, ਅਮਰੀਕਾ ਲਈ ਰਵਾਨਾ ਹੋਣ ਜਾ ਰਹੇ ਸਨ ਪ੍ਰੰਤੂ ਉਹ ਕੋਰੋਨਾ ਪੌਜ਼ੇਟਿਵ ਹੋ ਗਏ ਤੇ ਅਮਰੀਕਾ ਜਾਣ ਦਾ ਪ੍ਰੋਗਰਾਮ ਰੱਦ ਹੋ ਗਿਆ। ਇਸ ਦੀ ਜਾਣਕਾਰੀ ਕੁਮਾਰ ਸਾਨੂ ਦੀ ਟੀਮ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਦਿੱਤੀ। ਕੁਮਾਰ ਸਾਨੂ ਦੀ ਟੀਮ ਨੇ ਪੋਸਟ ਸ਼ੇਅਰ ਕੀਤੀ, ਜਿਸ ‘ਚ ਲਿਖਿਆ, ਬਦਕਿਸਮਤੀ ਨਾਲ ਕੁਮਾਰ ਸਾਨੂ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ, ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਕਰੋ। ਦੂਜੇ ਪਾਸੇ ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦਿਓ ਕਾਮਤ ਦੀ ਪਟਨਾ ਸਥਿਤ ਏਮਜ਼ ਵਿਖੇ ਕੋਵਿਡ19 ਦੇ ਚੱਲਦਿਆਂ ਮੌਤ ਹੋ ਗਈ ਅਤੇ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਵੀ ਕਰੋਨਾ ਵਾਇਰਸ ਤੋਂ ਪੀੜਤ ਦੱਸੇ ਜਾ ਰਹੇ ਹਨ।

RELATED ARTICLES
POPULAR POSTS