4.8 C
Toronto
Friday, November 7, 2025
spot_img
Homeਭਾਰਤਨਵੰਬਰ ਦੇ ਪਹਿਲੇ ਹਫਤੇ ਆ ਸਕਦਾ ਹੈ ਅਯੁੱਧਿਆ ਮਾਮਲੇ 'ਤੇ ਫੈਸਲਾ

ਨਵੰਬਰ ਦੇ ਪਹਿਲੇ ਹਫਤੇ ਆ ਸਕਦਾ ਹੈ ਅਯੁੱਧਿਆ ਮਾਮਲੇ ‘ਤੇ ਫੈਸਲਾ

ਭਲਕੇ ਹੋਵੇਗੀ ਮਾਮਲੇ ‘ਤੇ ਅੰਤਿਮ ਸੁਣਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਅਯੁੱਧਿਆ ਜ਼ਮੀਨ ਵਿਵਾਦ ਮਾਮਲੇ ਵਿਚ ਨਵੰਬਰ ਦੇ ਪਹਿਲੇ ਹਫਤੇ ਵਿਚ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਮੀਡੀਆ ਵਿਚ ਚੱਲ ਰਹੀਆਂ ਖਬਰਾਂ ਤੋਂ ਮਿਲੀ ਹੈ। ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਭਲਕੇ 16 ਅਕਤੂਬਰ ਨੂੰ ਇਸ ਮਾਮਲੇ ਦੀ 40ਵੀਂ ਅਤੇ ਅੰਤਿਮ ਸੁਣਵਾਈ ਹੋਵੇਗੀ। ਅੱਜ ਹੋਈ ਸੁਣਵਾਈ ਦੌਰਾਨ ਹਿੰਦੂ ਪੱਖ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਕੇ. ਪਾਰਾਸ਼ਰਣ ਨੇ ਕਿਹਾ ਕਿ ਬਾਬਰ ਨੇ ਅਯੁੱਧਿਆ ਵਿਚ ਮਸਜਿਦ ਬਣਾ ਕੇ ਜੋ ਗਲਤੀ ਕੀਤੀ, ਉਸ ਨੂੰ ਸੁਧਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਕਈ ਮਸਜਿਦਾਂ ਹਨ, ਜਿੱਥੇ ਮੁਸਲਿਮ ਨਵਾਜ਼ ਅਦਾ ਕਰ ਸਕਦੇ ਹਨ, ਪਰ ਭਗਵਾਨ ਰਾਮ ਦੇ ਜਨਮ ਸਥਾਨ ਯਾਨੀ ਅਯੁੱਧਿਆ ਨੂੰ ਹਿੰਦੂ ਕਦੀ ਨਹੀਂ ਬਦਲ ਸਕਦੇ। ਜ਼ਿਕਰਯੋਗ ਹੈ ਕਿ ਛੇ ਅਗਸਤ ਤੋਂ ਚੀਫ ਜਸਟਿਸ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਬੈਂਚ ਵਿਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।

RELATED ARTICLES
POPULAR POSTS