Breaking News
Home / ਭਾਰਤ / ਭਾਰਤ ‘ਚ ਲੰਘੇ 24 ਘੰਟਿਆਂ ਦੌਰਾਨ 40 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ਾਂ ਦੀ ਪੁਸ਼ਟੀ

ਭਾਰਤ ‘ਚ ਲੰਘੇ 24 ਘੰਟਿਆਂ ਦੌਰਾਨ 40 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ਾਂ ਦੀ ਪੁਸ਼ਟੀ

Image Courtesy :jagbani(punjabkesar)

ਦੇਸ਼ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 11 ਲੱਖ 20 ਹਜ਼ਾਰ ਤੋਂ ਟੱਪੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 40 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ ਇਹ ਗਿਣਤੀ ਹੁਣ 11 ਲੱਖ 20 ਹਜ਼ਾਰ ਤੋਂ ਪਾਰ ਹੋ ਗਈ। ਭਾਰਤ ਵਿਚ ਕਰੋਨਾ ਪੀੜਤਾਂ ਦੇ ਸਿਹਤਯਾਬ ਹੋਣ ਦਾ ਅੰਕੜਾ ਵੀ 7 ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਧਿਆਨ ਰਹੇ ਕਿ ਭਾਰਤ ਵਿਚ ਕਰੋਨਾ ਨਾਲ ਹੁਣ ਤੱਕ 28 ਹਜ਼ਾਰ ਦੇ ਕਰੀਬ ਜਾਨਾਂ ਵੀ ਜਾ ਚੁੱਕੀਆਂ ਹਨ। ਇਸੇ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜੱਸਵੀ ਯਾਦਵ ਨੇ ਕਿਹਾ ਕਿ ਬਿਹਾਰ ਵਿਚ ਜਿਸਦਾ ਕਰੋਨਾ ਟੈਸਟ ਨਹੀਂ ਹੋਇਆ, ਉਸ ਦੀ ਰਿਪੋਰਟ ਆ ਰਹੀ ਹੈ ਅਤੇ ਜੋ ਟੈਸਟ ਕਰਵਾ ਰਹੇ ਹਨ, ਉਨ੍ਹਾਂ ਦੀ ਕਈ ਦਿਨਾਂ ਤੱਕ ਰਿਪੋਰਟ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਨਤਾ ਦਲ ਦੇ ਕਈ ਵਿਧਾਇਕ ਆਪਣੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਉਧਰ ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਕਰੋੜ 47 ਲੱਖ ਤੱਕ ਅੱਪੜ ਗਿਆ ਅਤੇ ਇਨ੍ਹਾਂ ਵਿਚੋਂ 87 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਹਨ। ਜ਼ਿਕਰਯੋਗ ਹੈ ਕਿ ਸੰਸਾਰ ਭਰ ਵਿਚ ਕਰੋਨਾ ਕਰਕੇ ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

Check Also

ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਸੀ.ਆਈ.ਐਸ.ਐਫ. ਅਧਿਕਾਰੀ ਬਣੀ

ਹਿੰਮਤ ਅਤੇ ਦਿ੍ਰੜ ਇਰਾਦੇ ਦੀ ਗੀਤਾ ਸਮੋਥਾ ਨੇ ਕੀਤੀ ਮਿਸਾਲ ਕਾਇਮ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ …