-1.9 C
Toronto
Thursday, December 4, 2025
spot_img
Homeਭਾਰਤਜੰਮੂ ਕਸ਼ਮੀਰ ਦੇ ਗੁਰੇਜ਼ ਸੈਕਟਰ 'ਚ ਮੁਕਾਬਲੇ ਦੌਰਾਨ ਫੌਜ ਦੇ ਮੇਜਰ ਸਮੇਤ...

ਜੰਮੂ ਕਸ਼ਮੀਰ ਦੇ ਗੁਰੇਜ਼ ਸੈਕਟਰ ‘ਚ ਮੁਕਾਬਲੇ ਦੌਰਾਨ ਫੌਜ ਦੇ ਮੇਜਰ ਸਮੇਤ ਚਾਰ ਜਵਾਨ ਸ਼ਹੀਦ

ਸ੍ਰੀਨਗਰ : ਜੰਮੂ ਕਸ਼ਮੀਰ ‘ਚ ਅਸਲ ਕੰਟਰੋਲ ਰੇਖਾ ਰਾਹੀਂ ਪਾਕਿਸਤਾਨ ਵਲੋਂ ਘੁਸਪੈਠ ਦੀ ਕੋਸ਼ਿਸ਼ ਮੌਕੇ ਹੋਏ ਮੁਕਾਬਲੇ ਦੌਰਾਨ ਫ਼ੌਜ ਦਾ ਇਕ ਮੇਜਰ ਤੇ ਤਿੰਨ ਜਵਾਨ ਸ਼ਹੀਦ ਹੋ ਗਏ। ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਅੱਤਵਾਦੀਆਂ ਦੇ ਇਕ ਗਰੁੱਪ ਨੇ ਬਾਂਦੀਪੁਰਾ ਦੇ ਗੁਰੇਜ਼ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਬੁਲਾਰੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਅਸਲ ਕੰਟਰੋਲ ਰੇਖਾ ਤੋਂ ਸਾਡੇ ਵਾਲੇ ਪਾਸੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਲਲਕਾਰਿਆ ਗਿਆ। ਇਸ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ। ਇਸ ਅਪਰੇਸ਼ਨ ਦੌਰਾਨ ਇਕ ਮੇਜਰ ਤੇ ਤਿੰਨ ਹੋਰ ਜਵਾਨ ਸ਼ਹੀਦ ਹੋ ਗਏ। ਮੁਕਾਬਲੇ ਵਿੱਚ 29 ਸਾਲਾ ਮੇਜਰ ਰਾਣੇ (ਠਾਣੇ, ਮਹਾਰਾਸ਼ਟਰ), 26 ਸਾਲਾ ਰਾਈਫਲਮੈਨ ਮਨਦੀਪ ਸਿੰਘ ਰਾਵਤ (ਕੋਟਦਵਾਰ, ਉਤਰਾਖੰਡ), 28 ਸਾਲਾ ਹਮੀਰ ਸਿੰਘ (ਉੱਤਰਕਾਸ਼ੀ, ਉਤਰਾਖੰਡ) ਤੇ 25 ਸਾਲਾ ਵਿਕਰਮਜੀਤ ਸਿੰਘ (ਟੇਪਲਾ, ਹਰਿਆਣਾ) ਸ਼ਹੀਦ ਹੋ ਗਏ।
ਅੰਬਾਲਾ ਦੇ ਸ਼ਹੀਦ ਵਿਕਰਮਜੀਤ ਸਿੰਘ ਦਾ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਅੰਬਾਲਾ : ਜੰਮੂ-ਕਸ਼ਮੀਰ ਦੇ ਗੁਰੇਜ਼ ਸੈਕਟਰ ਵਿਚ ਪਾਕਿਸਤਾਨੀ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਅੰਬਾਲਾ ਵਾਸੀ ਨੌਜਵਾਨ ਵਿਕਰਮਜੀਤ ਸਿੰਘ ਸ਼ਹੀਦ ਹੋ ਗਿਆ ਜਿਸ ਦਾ ਵਿਆਹ ਹੋਏ ਨੂੰ ਅਜੇ ਕੁਝ ਮਹੀਨੇ ਹੀ ਹੋਏ ਸਨ। ਪਿੰਡ ਟੇਪਲਾ ਦਾ ਰਹਿਣ ਵਾਲਾ 26 ਸਾਲਾ ਵਿਕਰਮਜੀਤ ਸਿੰਘ ਫੌਜ ਵਿਚ ਬਤੌਰ ਲਾਸਨਾਇਕ ਭਰਤੀ ਹੋਇਆ ਸੀ। ਉਸ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਟੇਪਲਾ ਤੇ ਨਾਲ ਲੱਗਦੇ ਪਿੰਡਾਂ ਵਿਚ ਸੋਗ ਦੀ ਲਹਿਰ ਫੈਲ ਗਈ।

RELATED ARTICLES
POPULAR POSTS